ਪੰਜਾਬ

punjab

ETV Bharat / city

ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੇ ਰੱਖਿਆ ਮੌਨ ਵਰਤ ! - ਰੋਡ ਰੇਜ ਮਾਮਲੇ

ਪਟਿਆਲਾ ਜੇਲ੍ਹ ਵਿੱਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਨਰਾਤਿਆਂ ਦੇ ਚੱਲਦੇ ਮੌਨ ਵਰਤ ਰੱਖਿਆ ਹੈ। ਜਿਸ ਨੂੰ ਉਹ ਦੁਸਹਿਰੇ ਦੇ ਮੌਕੇ ਤੋੜਣਗੇ।

Navjot Singh Sidhu kept Maun Vrat
ਨਵਜੋਤ ਸਿੰਘ ਸਿੱਧੂ ਨੂੰ ਰੱਖਿਆ ਮੌਨ ਵਰਤ

By

Published : Sep 26, 2022, 1:00 PM IST

Updated : Sep 26, 2022, 1:26 PM IST

ਪਟਿਆਲਾ: ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਜੇਲ੍ਹ ਵਿੱਚ ਮੌਨ ਵਰਤ ਰੱਖਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਨਵਰਾਤਿਆਂ ਦੇ ਚੱਲਦੇ ਉਨ੍ਹਾਂ ਨੇ ਮੌਨ ਵਰਤ (Navjot Singh Sidhu Observed Silence On Navratras) ਰੱਖਿਆ ਹੈ। ਜਿਸ ਨੂੰ ਉਹ ਦੁਸਹਿਰਾ ਦੇ ਦਿਨ ਤੋੜਣਗੇ। ਦੱਸ ਦਈਏ ਕਿ ਇਸ ਸਮੇਂ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਇਸ ਸਬੰਧੀ ਜਾਣਕਾਰੀ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਦੇ ਟਵੀਟਰ ਅਕਾਉਂਟ ਉੱਤੇ ਟਵੀਟ ਕਰਕੇ ਦਿੱਤੀ।

ਨਵਜੋਤ ਸਿੰਘ ਸਿੱਧੂ ਦੇ ਸੋਸਲ਼ ਮੀਡੀਆ ਅਕਾਉਂਟ ਉੱਤੇ ਨਵਜੋਤ ਕੌਰ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਤੀ ਨਵਰਾਤਰੀ ਦੌਰਾਨ ਮੌਨ ਰੱਖਣਗੇ ਅਤੇ 5 ਅਕਤੂਬਰ ਤੋਂ ਬਾਅਦ ਹੀ ਉਹ ਕਿਸੇ ਨੂੰ ਮਿਲਣਗੇ।

ਦੱਸ ਦਈਏ ਕਿ 34 ਸਾਲਾਂ ਪੁਰਾਣੇ ਰੇਡ ਰੇਜ ਮਾਮਲੇ 'ਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਪਿਛਲੇ ਕਈ ਮਹੀਨਿਆਂ ਤੋਂ ਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਜੇਲ੍ਹ ਕੱਟ (Navjot Sidhu is serving sentence in jail) ਰਹੇ ਹਨ।

ਪਟਿਆਲਾ ਜੇਲ੍ਹ ਵਿੱਚ ਬੰਦ ਸਿੱਧੂ:ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪੁਰਾਣੇ ਰੋਡਰੇਜ਼ ਮਾਮਲੇ ’ਚ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਵੱਲੋਂ ਪਟਿਆਲਾ ਕੋਰਟ ਵਿਖੇ ਸਰੰਡਰ ਕੀਤਾ ਗਿਆ ਸੀ। ਇਸ ਤੋਂ ਬਾਅਦ ਤੋਂ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਹਨ।

ਰੋਡ ਰੇਜ ਮਾਮਲੇ ਵਿੱਚ ਇੱਕ ਵਿਅਕਤੀ ਦੀ ਹੋਈ ਸੀ ਮੌਤ:ਜਿਕਰਯੋਗ ਹੈ ਕਿ ਰੋਡ ਰੇਜ ਮਾਮਲੇ ਵਿੱਚ ਇੱਕ ਸ਼ਖ਼ਸ ਦੀ ਮੌਤ ਹੋਈ ਸੀ। ਨਵਜੋਤ ਸਿੱਧੂ ਦੀ ਪਟਿਆਲਾ ਚ ਪਾਰਕਿੰਗ ਵਾਲੀ ਥਾਂ ਨੂ ਲੈਕੇ ਸ਼ਖ਼ਸ ਨਾਲ ਬਹਿਸ ਹੋਈ ਸੀ ਇਸ ਦੌਰਾਨ ਸਿੱਧੂ ਦੇ ਨਾਲ ਇੱਕ ਹੋਰ ਦੋਸਤ ਮੌਜੂਦ ਸੀ। ਇਸ ਮੌਕੇ ਦੋਵਾਂ ਤੇ ਸ਼ਖ਼ਸ ਨੂੰ ਕੁੱਟਣ ਦੇ ਇਲਜ਼ਾਮ ਲੱਗੇ ਸਨ ਅਤੇ ਇਸ ਦੌਰਾਨ ਬਾਅਦ ਵਿੱਚ ਸ਼ਖ਼ਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਹਾਈਕੋਰਟ ਨੇ 2006 ਵਿੱਚ ਸਿੱਧੂ ਨੂੰ ਦੋਸ਼ੀ ਠਹਿਰਾਇਆ ਸੀ।

ਇਹ ਵੀ ਪੜੋ:ਚੰਡੀਗੜ੍ਹ ਯੂਨੀਵਰਸਿਟੀ MMS ਮਾਮਲਾ: ਅੱਜ ਤਿੰਨ ਮੁਲਜ਼ਮਾਂ ਦੀ ਮੁਹਾਲੀ ਖਰੜ ਅਦਾਲਤ ਵਿੱਚ ਪੇਸ਼ੀ

Last Updated : Sep 26, 2022, 1:26 PM IST

ABOUT THE AUTHOR

...view details