ਪੰਜਾਬ

punjab

By

Published : May 31, 2022, 9:51 AM IST

ETV Bharat / city

ਸ਼ਰਮਸਾਰ ! ਪਤੀ ਨੇ ਜ਼ਮੀਨ ਪਿੱਛੇ ਪਤਨੀ ਤੇ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ

ਪਟਿਆਲਾ ਵਿਖੇ ਪਤੀ ਨੇ ਜ਼ਮੀਨ ਪਿੱਛੇ ਆਪਣੀ ਪਤਨੀ ਤੇ ਧੀ ਦਾ ਬੇਰਹਿਮੀ ਨਾਲ ਕਤਲ (Husband brutally murders wife and daughter behind land) ਕਰ ਦਿੱਤਾ।

ਪਤੀ ਨੇ ਜ਼ਮੀਨ ਪਿੱਛੇ ਪਤਨੀ ਤੇ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ
ਪਤੀ ਨੇ ਜ਼ਮੀਨ ਪਿੱਛੇ ਪਤਨੀ ਤੇ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ

ਪਟਿਆਲਾ:ਜ਼ਿਲ੍ਹਾ ਦੇ ਦੇਵੀਗੜ੍ਹ ਰੋਡ ਤੇ ਸਥਿਤ ਪਿੰਡ ਭੁੱਨਰਹੇੜੀ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਾਅਸਰ ਮਾਮਲਾ ਇਹ ਹੈ ਕਿ ਇਥੇ ਪਤੀ ਨੇ ਜ਼ਮੀਨ ਪਿੱਛੇ ਪਤਨੀ ਅਤੇ ਧੀ ਦਾ ਬੇਰਹਿਮੀ ਨਾਲ ਕਤਲ (Husband brutally murders wife and daughter behind land) ਕਰ ਦਿੱਤਾ। ਕਤਲ ਇਨ੍ਹਾਂ ਕ ਭਿਆਨਕ ਸੀ ਕਿ ਦੇਖ ਕੇ ਹੀ ਰੂਹ ਕੰਬ ਜਾਵੇਗੀ।

ਇਹ ਵੀ ਪੜੋ:ਸਿੱਧੂ ਮੂਸੇਵਾਲਾ ਦਾ ਹੋਇਆ ਪੋਸਟਮਾਰਟਮ, ਮਿਲੇ 2 ਦਰਜਨ ਗੋਲੀਆਂ ਦੇ ਨਿਸ਼ਾਨ

ਪੁਲਿਸ ਅਤੇ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਇਹ ਕਤਲ ਜ਼ਮੀਨ ਦੇ ਪਿੱਛੇ ਕੀਤੇ ਗਏ ਹਨ। ਦੱਸ ਦਈਏ ਕਿ ਇਹ ਪਰਿਵਾਰ ਜੋ ਹੈ ਬੁਢਲਾਡਾ ਦਾ ਰਹਿਣ ਵਾਲਾ ਹੈ ਪਿਛਲੇ ਇੱਕ ਹਫਤੇ ਤੋਂ ਪਟਿਆਲਾ ਦੇ ਪਿੰਡ ਭੁੱਨਰਹੇੜੀ ਦੇ ਵਿੱਚ ਰਹਿ ਰਹੇ ਸਨ ਅਤੇ ਕਈ ਵਾਰ ਇਨ੍ਹਾਂ ਦਾ ਝਗੜਾ ਵੀ ਹੋਇਆ ਸੀ ਜਿਸ ਕਰਕੇ ਪਤੀ ਨੇ ਆਪਣੀ ਧੀ ਅਤੇ ਘਰਵਾਲੀ ਦਾ ਕਤਲ ਕਰ ਦਿੱਤਾ। ਮ੍ਰਿਤਕ ਲੜਕੀ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ ਅਤੇ ਉਸ ਦੀ ਮਾਂ ਦੀ ਉਮਰ 45 ਸਾਲ ਦੱਸੀ ਜਾ ਰਹੀ ਹੈ।

ਪਤੀ ਨੇ ਜ਼ਮੀਨ ਪਿੱਛੇ ਪਤਨੀ ਤੇ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ

ਜਾਣਕਾਰੀ ਮੁਤਾਬਿਕ ਜ਼ਮੀਨ ਲੜਕੀ ਦੀ ਮਾਂ ਦੇ ਨਾਮ ‘ਤੇ ਸੀ, ਜਦੋਂ ਪਤੀ ਆਪਣੇ ਪਤਨੀ ਤੇ ਹਮਲਾ ਕੀਤਾ ਤਾਂ ਧੀ ਨੇ ਆਪਣੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਲੜਕੀ ’ਤੇ ਵੀ ਹਮਲਾ ਕਰ ਦਿੱਤਾ ਜੋ ਕਿ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਤੇ ਜਖਮਾਂ ਦੀ ਤਾਪ ਨਾ ਝੱਲਦੀ ਹੋਏ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਮੁਲਜ਼ਮ ਪੁਲਿਸ ਦੀ ਗਿਰਫ਼ ਚੋਂ ਬਾਹਰ ਹੈ ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਪਤਨੀ, ਸੱਸ ਤੇ ਸਹੁਰੇ ਨੂੰ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ

ABOUT THE AUTHOR

...view details