ਪਟਿਆਲਾ: ਸਿੱਧੂਵਾਲ ਪਿੰਡ ਵਿਖੇ ਬੀਜੇਪੀ (BJP) ਵਰਕਰਾਂ ਵੱਲੋਂ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ਨੂੰ ਲੈ ਕੇ ਮਾਸਕ ਵੰਡੇ ਜਾ ਰਹੇ ਸਨ, ਪਰ ਜਿਸ ਤੋਂ ਮਗਰੋਂ ਇਸ ਦੀ ਭਿੜਨ ਕਿਸਾਨਾਂ ਨੂੰ ਲੱਗਣ ’ਤੇ ਕਿਸਾਨਾਂ ਨੇ ਭਾਜਪਾ (BJP) ਵਰਕਰਾਂ ਨੂੰ ਡੰਡੇ ਮਾਰ ਭਜਾਇਆ। ਇਸ ਮੌਕੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਨਹੀਂ ਰੁਕੇ ਤੇ ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਤਾਂ ਦਿੱਲੀ ਸਰਹੱਦ ’ਤੇ 500 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ ਤੇ ਉਥੇ ਦੂਜੇ ਪਾਸੇ ਮੋਦੀ ਭਗਤ 7 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਇਸ ਕਰਕੇ ਇਨ੍ਹਾਂ ਦਾ ਡੰਡੇ ਮਾਰ ਕੇ ਵਿਰੋਧ ਕੀਤਾ ਗਿਆ ਹੈ। ਉਥੇ ਹੀ ਕਿਸਾਨਾਂ ਨੇ ਭਾਜਪਾ (BJP) ਵਕਕਰਾਂ ਨੂੰ ਸਾਫ਼ ਚਿਤਾਵਨੀ ਦਿੱਤੀ ਕਿ ਜੇਕਰ ਸਾਡੇ ਪਿੰਡਾਂ ਵਿੱਚ ਆਉਣਗੇ ਤਾਂ ਅਸੀਂ ਕੱਪੜੇ ਪਾੜ ਕੇ ਭੇਜਾਂਗੇ।
Farmers Protest: ਕਿਸਾਨਾਂ ਨੇ ਭਜਾਏ ਮਾਸਕ ਵੰਡਣ ਆਏ BJP ਵਰਕਰ - BJP workers
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਬੀਜੇਪੀ (BJP) ਵਾਲੇ 7 ਸਾਲ ਪੂਰੇ ਹੋਣ ਦੇ ਜਸ਼ਨ ਮਨਾ ਰਹੇ ਹਨ ਦੂਜੇ ਪਾਸੇ ਦਿੱਲੀ ਦੀਆਂ ਸਰਹੱਦਾਂ ’ਤੇ ਸਾਡੇ ਕਿਸਾਨ ਸ਼ਹੀਦ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਰ ਸਾਡੇ ਪਿੰਡ ਆਏ ਤਾਂ ਇਨ੍ਹਾਂ ਨੂੰ ਡੰਡੇ ਮਾਰ ਕੇ ਭਜਾਇਆ ਜਾਵੇਗਾ।
ਕਿਸਾਨਾਂ ਨੇ ਭਜਾਏ ਮਾਸਕ ਵੰਡਣ ਆਏ BJP ਵਰਕਰ