ਪਟਿਆਲਾ: ਨਰਸਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਫੁਵਾਰਾ ਚੌਂਕ ਵਿਚ ਧਰਨਾ (Protest by nurses) ਲਗਾਇਆ ਗਿਆ ਹੈ।ਨਰਸਾਂ ਦਾ ਕਹਿਣਾ ਹੈ ਕਿ ਪੇ ਸਕੇਲ ਨੂੰ ਲੈ ਕੇ ਪਟਿਆਲਾ-ਸੰਗਰੂਰ ਰੋਡ ਜਾਮ ਕੀਤਾ ਗਿਆ ਹੈ।ਇਸ ਮੌਕੇ ਨਰਸਾਂ ਵੱਲੋਂ ਰੋਸ ਪ੍ਰਦਰਸ਼ਨ (Protest) ਕੀਤਾ ਗਿਆ ਹੈ।
ਨਰਸਾਂ ਨੇ ਕਿਹਾ ਗਿਆ ਕਿ ਅਸੀਂ ਪਿਛਲੇ 12 ਦਿਨਾਂ ਤੋਂ ਧਰਨੇ ਉਤੇ ਬੈਠੇ ਹਾਂ ।ਉਨ੍ਹਾਂ ਨੇ ਕਿਹਾ ਹੈ ਕਿ ਪੇ ਸਕੇਲ ਵਿਚ ਵਾਧਾ ਕੀਤਾ ਜਾਵੇ, ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ।ਨਰਸਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਨਾਲ ਮੀਟਿੰਗ ਦੀ ਗੱਲ ਕਹੀ ਜਾਂਦੀ ਹੈ ਤਾਂ ਮੰਗਾਂ ਉਤੇ ਗੌਰ ਨਹੀਂ ਦਿੱਤਾ ਜਾਂਦਾ ਹੈ।