ਪੰਜਾਬ

punjab

ETV Bharat / city

ਲੁਧਿਆਣਾ 'ਚ ਰੇਲ ਗੱਡੀ ਹੇਠਾਂ ਆਉਣ ਨਾਲ 2 ਲੋਕਾਂ ਦੀ ਮੌਤ, 3 ਜ਼ਖ਼ਮੀ - ਰੇਲਗੱਡੀ ਹੇਠਾਂ ਆਉਣ ਨਾਲ ਦੋ ਲੋਕਾਂ ਦੀ ਮੌਤ

ਲੁਧਿਆਣਾ 'ਚ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਹੈ। ਇੱਥੇ ਦੇ ਗੈਸਪੁਰਾ ਫਾਟਕ 'ਤੇ ਰੇਲ ਗੱਡੀ ਹੇਠਾਂ ਆਉਣ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਲੁਧਿਆਣਾ 'ਚ ਰੇਲ ਹਾਦਸਾ
ਲੁਧਿਆਣਾ 'ਚ ਰੇਲ ਹਾਦਸਾ

By

Published : Feb 29, 2020, 11:40 PM IST

ਲੁਧਿਆਣਾ: ਸ਼ਹਿਰ ਦੇ ਗੈਸਪੁਰਾ ਫਾਟਕ 'ਤੇ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ। ਇੱਥੇ ਰੇਲਗੱਡੀ ਦੀ ਚਪੇਟ 'ਚ ਆਉਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ।

ਜਾਣਕਾਰੀ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦ ਇੱਕ ਸਕੂਟਰ ਸਵਾਰ ਤੇ ਮੋਟਰਸਾਈਕਲ ਸਵਾਰ ਰੇਲਵੇ ਲਾਈਨ ਕ੍ਰਾਸ ਕਰਦੇ ਸਮੇਂ ਰੇਲਗੱਡੀ ਦੇ ਚਪੇਟ 'ਚ ਆ ਗਏ। ਇੱਕ ਬਜ਼ੁਰਗ ਤੇ ਇੱਕ ਲੜਕੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹੈ।

ਲੁਧਿਆਣਾ 'ਚ ਰੇਲ ਹਾਦਸਾ

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਫਾਟਕ ਖੁਲ੍ਹੇ ਹੋਣ ਦੀ ਗੱਲ ਆਖੀ। ਉਨ੍ਹਾਂ ਦੱਸਿਆ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਸ ਸਮੇਂ ਫਾਟਕ ਖੁਲ੍ਹਾ ਹੋਣ ਕਾਰਨ ਲੋਕ ਲਾਈਨਾਂ ਕ੍ਰਾਸ ਕਰ ਰਹੇ ਸਨ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਰੇਲਵੇ ਫਾਟਕ ਉੱਤੇ ਤਾਇਨਾਤ ਰੇਲਵੇ ਮੁਲਾਜ਼ਮ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਹੋਰ ਪੜ੍ਹੋ : ਤਰਨ ਤਾਰਨ ਪੁਲਿਸ ਨੇ ਸੁਲਝਾਇਆ 1.50 ਕਰੋੜ ਦੀ ਲੁੱਟ ਦਾ ਮਾਮਲਾ, 12 ਲੱਖ ਸਣੇ ਇੱਕ ਕਾਬੂ

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪੁਜੀ ਪੁਲਿਸ ਨੇ ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਇਸ ਬਾਰੇ ਦੱਸਦੇ ਹੋਏ ਐਸਡੀਐਮ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਤਕਰੀਬਨ 8 ਵਜੇ ਵਾਪਰਿਆ। ਇਸ ਹਾਦਸੇ 'ਚ 5 ਲੋਕ ਸ਼ਿਕਾਰ ਹੋਏ ਹਨ ਜਿਨ੍ਹਾਂ 'ਚੋਂ 2 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਨਜੀਤ ਸਿੰਘ ਤੇ ਗੁਰਪ੍ਰੀਤ ਕੌਰ ਵਜੋਂ ਹੋਈ ਹੈ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ABOUT THE AUTHOR

...view details