ਲੁਧਿਆਣਾ:ਖੰਨਾ ਦੇ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਨਜ਼ਦੀਕ ਜੀਟੀ ਰੋਡ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਇਸ 'ਚ ਤਿੰਨ ਲੋਕਾਂ ਦੀ ਜਾਨ ਚੱਲੀ ਗਈ। ਇਸ ਹਾਦਸੇ 'ਚ ਮਾਂ ਅਤੇ ਪੁੱਤ ਨੇ ਮੌਕੇ 'ਤੇ ਦਮ ਤੋੜ ਦਿੱਤਾ, ਜਦਕਿ ਮਾਸੂਮ ਬੱਚੀ ਦੀ ਹਸਪਤਾਲ 'ਚ ਮੌਤ ਹੋ ਗਈ।
ਜਾਣਕਾਰੀ ਦੇ ਅਨੁਸਾਰ ਖੰਨਾ ਦੇ ਕ੍ਰਿਸ਼ਨਾ ਨਗਰ ਚ ਰਹਿਣ ਵਾਲਾ ਰਾਜੂ ਆਪਣੀ ਮਾਂ ਅਤੇ ਭਤੀਜੀ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ। ਗੁਰਦੁਆਰਾ ਮੰਜੀ ਸਾਹਿਬ ਨਜ਼ਦੀਕ ਪਿੱਛੋਂ ਆ ਰਹੇ ਕੈਂਟਰ ਨੇ ਮੋਟਰਸਾਈਕਲ ਨੂੰ ਦਰੜ ਦਿੱਤਾ। ਇਸ ਸਬੰਧੀ ਪ੍ਰਤੱਖਦਰਸ਼ੀਆਂ ਦਾ ਕਹਿਣਾ ਕਿ ਅਕਸਰ ਇਸ ਥਾਂ 'ਤੇ ਹਾਦਸੇ ਹੁੰਦੇ ਹਨ, ਉਨ੍ਹਾਂ ਦਾ ਕਹਿਣਾ ਕਿ ਇਸ ਹਾਦਸੇ 'ਚ ਮਹਿਲਾ ਅਤੇ ਉਸਦੇ ਪੁੱਤ ਨੇ ਮੌਕੇ 'ਤੇ ਦਮ ਤੋੜ ਦਿੱਤਾ, ਜਦ ਕਿ ਬੱਚੀ ਨੂੰ ਹਸਪਤਾਲ ਲਿਜਾਂਉਂਦਿਆਂ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਵੀ ਮੌਕੇ 'ਤੇ ਦੇਰੀ ਨਾਲ ਪਹੁੰਚੀ।