ਪੰਜਾਬ

punjab

By

Published : Jul 24, 2021, 3:31 PM IST

ETV Bharat / city

ਵੂਮੈਨ ਸੈੱਲ ਨੇ ਵਿਸ਼ੇਸ਼ ਕੈਂਪ ਲਗਾ ਕੇ ਜੋੜਿਆਂ ਦੇ ਕਰਵਾਏ ਸਮਝੌਤੇ

ਲੁਧਿਆਣਾ ’ਚ ਘਰੇਲੂ ਕਲੇਸ਼ ਦੇ ਮਾਮਲਿਆਂ ਨੂੰ ਲੈ ਕੇ ਅਜਿਹੇ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ। ਇਸ ਦੌਰਾਨ ਵੱਡੀ ਤਾਦਾਦ ਵਿੱਚ ਜੋੜੇ ਆਏ ਨੇ ਜਿਨ੍ਹਾਂ ਦੇ ਮਸਲੇ ਹੱਲ ਕਰਵਾਏ ਗਏ।

ਵੂਮੈਨ ਸੈੱਲ ਨੇ ਵਿਸ਼ੇਸ਼ ਕੈਂਪ ਲਗਾ ਜੋੜਿਆ ਦੇ ਕਰਵਾਏ ਸਮਝੌਤੇ
ਵੂਮੈਨ ਸੈੱਲ ਨੇ ਵਿਸ਼ੇਸ਼ ਕੈਂਪ ਲਗਾ ਜੋੜਿਆ ਦੇ ਕਰਵਾਏ ਸਮਝੌਤੇ

ਲੁਧਿਆਣਾ: ਵੁਮੈਨ ਸੈੱਲ ਵੱਲੋਂ ਇੱਕ ਵਿਸ਼ੇਸ਼ ਕੈਂਪ ਲਗਾ ਕੇ ਘਰੇਲੂ ਕਲੇਸ਼ ਦੇ ਕਈ ਮਾਮਲਿਆਂ ਦਾ ਨਿਬੇੜਾ ਕੀਤਾ ਗਿਆ ਅਤੇ ਜਿਨ੍ਹਾਂ ਮਾਮਲਿਆਂ ਦੇ ਵਿੱਚ ਨਿਬੇੜਾ ਨਹੀਂ ਹੋ ਰਿਹਾ ਸੀ ਉਨ੍ਹਾਂ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਗਈ। ਇਸ ਦੌਰਾਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਣੇ ਲੁਧਿਆਣਾ ਦੀ ਸੀਨੀਅਰ ਪੁਲੀਸ ਅਫਸਰ ਮੌਕੇ ਤੇ ਮੌਜੂਦ ਰਹੇ ਅਤੇ ਲਗਾਤਾਰ ਵਧ ਰਹੇ ਅਜਿਹੇ ਮਾਮਲਿਆਂ ਦੇ ਨਿਪਟਾਰੇ ਸਬੰਧੀ ਕੈਂਪ ਲਾ ਕੇ ਦੋਵਾਂ ਧਿਰਾਂ ਨੂੰ ਸਮਝਾਇਆ ਗਿਆ ਅਤੇ ਉਨ੍ਹਾਂ ਦੀ ਵਿਸ਼ੇਸ਼ ਤੌਰ ਤੇ ਕੌਂਸਲਿੰਗ ਵੀ ਕਰਵਾਈ ਗਈ।

ਇਹ ਵੀ ਪੜੋ: ਵਿਆਹ ਤੋਂ 4 ਦਿਨ ਪਹਿਲਾਂ ਨੌਜਵਾਨ ਨੇ ਕੀਤੀ ਖੁਦਕੁਸ਼ੀ

ਇਸ ਮੌਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਘਰੇਲੂ ਕਲੇਸ਼ ਦੇ ਮਾਮਲਿਆਂ ਨੂੰ ਲੈ ਕੇ ਅਜਿਹੇ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵੱਡੀ ਤਾਦਾਦ ਵਿੱਚ ਜੋੜੇ ਆਏ ਨੇ ਜਿਨ੍ਹਾਂ ਦੇ ਮਸਲੇ ਹੱਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ’ਤੇ ਕੌਂਸਲਿੰਗ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਵਿੱਚ ਆਮ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਜੋ ਇਨ੍ਹਾਂ ਲੋਕਾਂ ਦੇ ਸਮਝੌਤੇ ਕਰਵਾਉਂਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਾਰਿਆਂ ਨੂੰ ਹੀ ਅਪੀਲ ਕਰਦੇ ਨੇ ਕਿ ਮਿਲਜੁਲ ਕੇ ਰਹਿਣ।

ਵੂਮੈਨ ਸੈੱਲ ਨੇ ਵਿਸ਼ੇਸ਼ ਕੈਂਪ ਲਗਾ ਜੋੜਿਆ ਦੇ ਕਰਵਾਏ ਸਮਝੌਤੇ

ਉੱਧਰ ਦੂਜੇ ਪਾਸੇ ਜਿਨ੍ਹਾਂ ਧਿਰਾਂ ਵਿੱਚ ਸਮਝੌਤਾ ਹੋਇਆ ਉਨ੍ਹਾਂ ਨੇ ਸਾਡੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬੱਚਿਆਂ ਦੇ ਭਵਿੱਖ ਤੇ ਮਾੜਾ ਅਸਰ ਪੈਂਦਾ ਹੈ ਅਜਿਹਾ ਹੀ ਇਕ ਜੋੜਾ ਜਿਨ੍ਹਾਂ ਨੇ ਪੁਲਸ ਦਾ ਧੰਨਵਾਦ ਕੀਤਾ।

ਇਹ ਵੀ ਪੜੋ: ਸਚਿਨ ਜੈਨ ਕਤਲ ਮਾਮਲਾ : ਸੀ.ਸੀ.ਟੀ.ਵੀ ਰਾਹੀਂ ਹੋਏ ਵੱਡੇ ਖੁਲਾਸੇ

ABOUT THE AUTHOR

...view details