ਲੁਧਿਆਣਾ: ਰਾਏਕੋਟ ਦੇ ਬੱਸ ਸਟੈਂਡ ’ਤੇ ਸਰਕਾਰੀ ਬੱਸ ’ਚ ਨਾ ਚੜ੍ਹਾਉਣ ਨੂੰ ਲੈ ਕੇ ਹੰਗਾਮਾ ਹੋ ਗਿਆ। ਦਰਾਅਸਲ ਲੁਧਿਆਣਾ ਤੋਂ ਬਠਿੰਡਾ ਜਾ ਰਹੀ ਸ਼ਾਨ-ਏ-ਪੈਪਸੂ ਰੋਡਵੇਜ਼ ਦੀ ਇੱਕ ਸਰਕਾਰੀ ਬੱਸ ਵਿੱਚ ਰਾਏਕੋਟ ਦੇ ਬੱਸ ਸਟੈਂਡ ਤੋਂ ਕੁਝ ਮਹਿਲਾ ਸਵਾਰੀਆਂ ਬੱਚਿਆਂ ਸਮੇਤ ਚੜ੍ਹਨ ਲੱਗੀਆਂ ਤਾਂ ਕੰਡਕਟਰ ਨੇ ਕੁਝ ਸਵਾਰੀਆਂ ਨੂੰ ਚੜ੍ਹਨ ਤੋਂ ਰੋਕ ਦਿੱਤਾ ਅਤੇ ਜ਼ੋਰ ਜ਼ਬਰਦਸਤੀ ਨਾਲ ਤਾਕੀ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਬਰਨਾਲਾ ਦੀ ਇਕ ਮਹਿਲਾ ਸਵਾਰੀ ਨੇ ਇਹ ਕਹਿ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਕੰਡਕਟਰ ਨੇ ਉਸ ਦੇ ਬੱਚੇ ਨੂੰ ਤਾਕੀ 'ਚ ਦੇ ਦੇਣਾ ਸੀ। ਜਿਸ ਮਗਰੋਂ ਔਰਤ ਨੇ ਕਾਫੀ ਹੰਗਾਮਾ ਕੀਤਾ।
ਸਰਕਾਰੀ ਬੱਸ ’ਚ ਨਾ ਚੜਾਉਣ ਲਈ ਔਰਤਾਂ ਨੇ ਕੀਤਾ ਹੰਗਾਮਾ ਇਹ ਵੀ ਪੜੋ: ਆਕਸੀਜਨ ਦੀ ਕਮੀ ਕਾਰਨ ਨਿੱਜੀ ਹਸਪਤਾਲ ’ਚ ਹੋਈਆਂ ਮੌਤਾਂ ਦੀ ਜਾਂਚ ਲਈ ਬਣਾਈ 3 ਮੈਂਬਰੀ ਕਮੇਟੀ
ਇਸੇ ਤਰ੍ਹਾਂ ਰਾਏਕੋਟ ਦੇ ਸਰਦਾਰ ਹਰੀ ਸਿੰਘ ਨਲੂਆ ਚੌਕ ਵਿਖੇ ਵੀ ਇੱਕ ਸਰਕਾਰੀ ਬੱਸ ਦੇ ਚਾਲਕ ਅਤੇ ਕੰਡਕਟਰ ਵੱਲੋਂ ਮਹਿਲਾ ਸਵਾਰੀਆਂ ਨੂੰ ਨਾ ਚੜ੍ਹਾਉਣ 'ਤੇ ਮਹਿਲਾਵਾਂ ਨੇ ਕਾਫ਼ੀ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮਹਿਲਾਵਾਂ ਨੇ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਖਰੀਆਂ-ਖਰੀਆਂ ਸੁਣਾਈਆਂ।
ਉੱਧਰ ਜਦੋਂ ਇਸ ਸਬੰਧੀ ਸਰਕਾਰੀ ਬੱਸ ਦੇ ਕੰਡਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਕੋਰੋਨਾ ਮਹਾਂਮਾਰੀ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਅਤੇ ਸਰਕਾਰੀ ਡਿਪੂ ਅਧਿਕਾਰੀਆਂ ਨੇ ਬੱਸਾਂ ਵਿੱਚ ਅੱਧੀਆਂ ਸਵਾਰੀਆਂ(25) ਹੀ ਚੜ੍ਹਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਉਹ ਕੋਰੋਨਾ ਸਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ 25 ਤੋਂ ਜਿਆਦਾ ਸਵਾਰੀਆਂ ਨੂੰ ਨਹੀਂ ਚੜ੍ਹਾਉਂਦੇ। ਪ੍ਰੰਤੂ ਮਹਿਲਾ ਸਵਾਰੀਆਂ ਨੂੰ ਲੱਗਦਾ ਹੈ ਕਿ ਫ਼ਰੀ ਦੀ ਸਵਾਰੀ ਹੋਣ ਕਾਰਨ ਹੀ ਉਨ੍ਹਾਂ ਨੂੰ ਨਹੀਂ ਚੜ੍ਹਾਇਆ ਜਾਂਦਾ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਦੀਆਂ ਹਨ।
ਇਹ ਵੀ ਪੜੋ: ਬੇਅਦਬੀ ਮਾਮਲੇ ’ਚ ਨਵਜੋਤ ਸਿੱਧੂ ਨੇ ਟਵੀਟ ਕਰ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛੇ ਸਵਾਲ