ਲੁਧਿਆਣਾ:ਜ਼ਿਲ੍ਹੇ ਵਿੱਚ ਅਜੇ ਕੁਝ ਹੀ ਦੇਰ ਪਈ ਬਾਰਿਸ਼ ਨੇ ਸਮਾਰਟ ਸਿਟੀ ਦੀ ਉਸ ਵੇਲੇ ਪੋਲ ਖੋਲ ਦਿੱਤੀ ਜਦੋਂ ਇਸ਼ਮੀਤ ਚੌਂਕ ਦੇ ਕੋਲ ਸੜਕ ਵਿਚਾਲੇ ਵੱਡਾ ਪਾੜ (Road damaged near Ishmit Chowk) ਪੈ ਗਿਆ ਅਤੇ ਸੜਕ ਪੂਰੀ ਤਰ੍ਹਾਂ ਧਸ ਗਈ, ਇਸ ਦੌਰਾਨ ਆਵਾਜਾਈ ਵੀ ਪ੍ਰਭਾਵਿਤ ਹੋਈ। ਪਾੜ ਪੈਣ ਕਰਕੇ ਸੜਕ ਦਾ ਵੱਡਾ ਨੁਕਸਾਨ ਹੋ ਗਿਆ ਅਤੇ ਨੇੜੇ ਤੇੜੇ ਦੇ ਲੋਕਾਂ ਨੇ ਕਿਹਾ ਕਿ ਇਸ ਸਬੰਧੀ ਅਸੀਂ ਪਹਿਲਾਂ ਵੀ ਸ਼ਿਕਾਇਤ ਕਰ ਚੁੱਕੇ ਹਾਂ, ਪਰ ਪ੍ਰਸ਼ਾਸਨ ਵੱਲੋਂ ਸੜਕ ਦੀ ਮੁਰੰਮਤ ਦੇ ਨਾਂ ਉੱਤੇ ਖਾਨਾ ਪੂਰਤੀ ਪੂਰੀ ਕੀਤੀ ਗਈ ਹੈ।
ਇਹ ਵੀ ਪੜੋ:ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਬੈਠਕ ਤੋਂ ਪਹਿਲਾਂ ਵਿਧਾਨ ਸਭਾ ਦੇ ਬਾਹਰ ਰੋਸ
ਮੌਕੇ ਉੱਤੇ ਟਰੈਫਿਕ ਪੁਲਿਸ ਵੀ ਪਹੁੰਚ ਗਈ ਅਤੇ ਟਰੈਫਿਕ ਨੂੰ ਡਾਈਵਰਟ ਕੀਤਾ ਗਿਆ। ਟ੍ਰੈਫਿਕ ਮੁਲਾਜ਼ਮ ਨੇ ਕਿਹਾ ਕਿ ਮੇਰੀ ਟਰੈਫਿਕ ਵਜੋਂ ਇਸ਼ਮੀਤ ਚੌਕ ਦੇ ਵਿੱਚ ਡਿਊਟੀ ਹੈ ਅਤੇ ਜਦੋਂ ਟ੍ਰੈਫਿਕ ਆਮ ਚੱਲ ਰਿਹਾ ਸੀ ਉਦੋਂ ਇਹ ਪਾੜ ਪਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਅਤੇ ਇਸ ਪਾੜ ਨੂੰ ਭਰਿਆ ਜਾ ਰਿਹਾ ਹੈ।