ਲੁਧਿਆਣਾ: ਜ਼ਿਲ੍ਹੇ ’ਚ ਅੱਜ ਸਵੇਰ ਤੋਂ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ (life disturbed due to fog), ਦਸੰਬਰ ਮਹੀਨੇ ਦੀ ਇਸ ਨੂੰ ਪਹਿਲੀ ਸੰਘਣੀ ਧੁੰਦ ਵੀ ਮੰਨਿਆ ਜਾ ਰਿਹਾ ਹੈ, ਧੁੰਦ (fog)ਕਾਰਨ ਸਵੇਰ ਤੋਂ ਸੜਕਾਂ ਤੇ ਵਿਜ਼ਿਬਿਲਟੀ ਕਾਫੀ ਘਟ ਵਿਖਾਈ ਦੇ ਰਹੀ ਹੈ ਲੋਕਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਜਾਣਾ ਪੈ ਰਿਹਾ ਹੈ, ਧੁੰਦ (fog) ਦੇ ਨਾਲ ਠੰਢ ’ਚ ਵੀ ਇਜ਼ਾਫਾ (Punjab Weather) ਹੋਇਆ ਹੈ।
ਦਸੰਬਰ ਮਹੀਨੇ ਚ ਹੁਣ ਤੱਕ ਮੌਸਮ ਸਾਫ ਰਿਹਾ ਪਰ 15 ਤੋਂ ਵੱਡਾ ਠੰਢ ਨੇ ਉੱਤਰ ਭਾਰਤ ਨੂੰ ਆਪਣੀ ਲਪੇਟ ਚ ਲਿਆ ਹੈ। ਉਧਰ ਦੂਜੇ ਪਾਸੇ ਮੌਸਮ ਵਿਭਾਗ ਦਾ ਵੀ ਮਨਣਾ ਹੈ ਕੇ ਠੰਢ ਚ ਇਜ਼ਾਫਾ ਹੋਇਆ ਹੈ ਅਤੇ ਆਉਂਦੇ ਦਿਨਾਂ ਚ ਠੰਢ ਹੋਰ ਵਧੇਗੀ ਅਤੇ ਧੁੰਦ (fog)ਚ ਜਾਰੀ ਰਹੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਕਿਹਾ ਕਿ ਦਿਨ ਅਤੇ ਰਾਤ ਦੇ ਪਾਰੀ ਦੇ ਵਿਚ ਹੁਣ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਅਤੇ ਰਾਤ ਦਾ ਤਾਪਮਾਨਟੈਂ ਘਟਣ ਕਰਕੇ ਦਿਨ ਵਿੱਚ ਕੋਹਰਾ ਵੇਖਣ ਨੂੰ ਮਿਲੇਗਾ।