ਲੁਧਿਆਣਾ:ਪੰਜਾਬ ਦੇ ਵਿੱਚ 10 ਮਾਰਚ ਨੂੰ ਵਿਧਾਨ ਸਭਾ ਚੋਣਾਂ ਲਈ ਨਤੀਜੇ ਐਲਾਨੇ ਜਾਣੇ ਹਨ, ਪਰ ਉਸ ਤੋਂ ਪਹਿਲਾਂ (punjab before result) ਹੀ ਪੰਜਾਬ ਲੋਕ ਕਾਂਗਰਸ ਦੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਪੰਜਾਬ ਲੋਕ ਕਾਂਗਰਸ ਦੇ ਮੁੱਖ ਬੁਲਾਰੇ ਪ੍ਰਿਤਪਾਲ ਬਲੀਏਵਾਲ ਨੇ ਕਿਹਾ ਹੈ ਕਿ ਕਾਂਗਰਸ ਨੇ ਆਪਣੇ ਉਮੀਦਵਾਰਾਂ ਨੂੰ ਰਾਜਸਥਾਨ ’ਚ ਸੱਦਣਾ ਸ਼ੁਰੂ (congress moves candidates to other states)ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਈ ਉਮੀਦਵਾਰ ਉੱਥੇ ਜਾਂ ਆਏ ਨੇ ਇੱਥੋਂ ਤੱਕ ਕਿ ਉਨ੍ਹਾਂ ਆਮ ਆਦਮੀ ਪਾਰਟੀ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਬਲੀਏਵਾਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਦਾਰਜਲਿੰਗ ਪਹੁੰਚ ਰਹੇ ਹਨ(horse trading like situation) ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਨੇ ਕਿਹਾ ਕਿ ਦੋਵੇਂ ਪਾਰਟੀਆਂ ਜਿੰਨੀ ਮਰਜ਼ੀ ਜੋੜ ਤੋੜ ਕਰ ਲੈਣ ਸਰਕਾਰ ਪੰਜਾਬ ਚ ਅਕਾਲੀ ਦਲ ਦੀ ਬਣੇਗੀ। ਜਦੋਂ ਕਿ ਦੂਜੇ ਪਾਸੇ ਕਾਂਗਰਸੀ ਆਗੂ ਕੁਲਦੀਪ ਵੈਦ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ।
'ਜੋੜ ਤੋੜ ਦੀ ਰਾਜਨੀਤੀ'
ਪੰਜਾਬ ਦੇ ਵਿੱਚ ਮੀਡੀਆ ਸਰਵਿਆਂ ਮੁਤਾਬਕ ਕਿਸੇ ਦੀ ਸਪਸ਼ਟ ਸਰਕਾਰ ਬਣਦੀ ਨਹੀਂ ਨਜ਼ਰ ਆ ਰਹੀ ਜਿਸ ਕਰਕੇ ਹੁਣ ਰਾਜਨੀਤਿਕ ਪਾਰਟੀਆਂ ਇੱਕ ਦੂਜੇ ’ਤੇ ਲੌਬਿੰਗ ਕਰਨ ਦੇ ਇਲਜ਼ਾਮ ਲਗਾ ਰਹੀਆਂ ਨੇ ਪੰਜਾਬ ਲੋਕ ਕਾਂਗਰਸ ਵੀ ਕਿਹਾ ਕਿ ਜਿਨ੍ਹਾਂ ਦੀ ਜਿੱਤਣ ਦੀ ਉਮੀਦ ਹੈ ਕਾਂਗਰਸ ਉਨ੍ਹਾਂ ਨੂੰ ਰਾਜਸਥਾਨ ਪਰਿਵਾਰਾਂ ਸਣੇ ਸੱਦ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਆਪਣੇ ਹੀ ਉਮੀਦਵਾਰਾਂ ਤੇ ਯਕੀਨ ਨਹੀਂ ਹੈ ਇੱਥੋਂ ਤੱਕ ਕਿ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਕਾਂਗਰਸ ਆਪਣੇ ਉਮੀਦਵਾਰਾਂ ਦੇ ਫੋਨ ਟੇਪ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਵੈਸੇ ਤਾਂ ਸਾਨੂੰ ਉਮੀਦ ਹੈ ਕਿ ਭਾਜਪਾ ਦੇ ਪੰਜਾਬ ਲੋਕ ਕਾਂਗਰਸ ਮਿਲ ਕੇ ਸਰਕਾਰ ਬਣਾਉਣਗੇ ਉਨ੍ਹਾਂ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਆਪਣੇ ਹੀ ਉਮੀਦਵਾਰਾਂ ਤੇ ਯਕੀਨ ਨਹੀਂ ਹੈ।
'ਲੋਕਤੰਤਰ ਦਾ ਘਾਣ'
ਪੰਜਾਬ ਲੋਕ ਕਾਂਗਰਸ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਸਿਆਸਤ ਕਰਨਾ ਲੋਕਤੰਤਰ ਦਾ ਘਾਣ ਹੈ ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਵਿੱਚ ਵੀ ਕਾਂਗਰਸ ਨੇ ਇਸੇ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਸਨ ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਹੀ ਉਸ ਰਾਹ ਤੇ ਚੱਲ ਰਹੀਆਂ ਹਨ(allegation of taping phone of congress candidates)। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲੋਕਾਂ ਦੇ ਨਾਲ ਕੋਝਾ ਮਜ਼ਾਕ ਹੈ, ਜਿਨ੍ਹਾਂ ਨੇ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਈ ਹੈ।