ਲੁਧਿਆਣਾ:ਦੇਸ਼ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਕਰਕੇ ਜਿੱਥੇ ਆਰਸੀਜਨ ਦੀ ਕਿੱਲਤ ਆ ਰਹੀ ਹੈ ਉਥੇ ਹੀ ਲੁਧਿਆਣਾ ਦੇ ਵੱਖ-ਵੱਖ ਇੰਡਸਟਰੀ ਵੱਲੋਂ ਲਗਾਤਾਰ ਆਕਸੀਜਨ ਵੱਧ ਤੋਂ ਵੱਧ ਤਿਆਰ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਵਿਚ ਸਿਵਲ ਹਸਪਤਾਲ ਵੈੱਲ ਟੈੱਕ ਅਤੇ ਵਰਧਮਾਨ ਸਟੀਲ ਵੱਲੋਂ ਆਕਸੀਜਨ ਤਿਆਰ ਕੀਤੀ ਜਾ ਰਹੀ ਹੈ, ਪਰ ਹੁਣ ਆਕਸੀਜਨ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਸਿਲੰਡਰਾਂ ਦੀ ਕਿੱਲਤ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਸਿਲੰਡਰ ਨਾ ਮਿਲਣ ਕਰਕੇ ਆਕਸੀਜਨ ਵੇਸਟ ਹੋ ਰਹੀ ਹੈ ਅਤੇ ਲੁਧਿਆਣਾ ਦੇ ਡੀਸੀ ਵੱਲੋਂ ਅੱਜ ਆਕਸੀਜਨ ਬਣਾਉਣ ਵਾਲੇ ਪਲਾਂਟਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਅਤੇ ਫਿਰ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਆਕਸੀਜਨ ਦੇ ਸਿਲੰਡਰਾਂ ਨੂੰ ਹੋਲਡ ਨਾ ਕੀਤਾ ਜਾਵੇ।
ਆਕਸੀਜਨ ਦੀ ਕਾਲਾ ਬਜ਼ਾਰੀ ਕਰਨ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ: ਡੀਸੀ
ਲੁਧਿਆਣਾ ਦੇ ਡੀਸੀ ਵੱਲੋਂ ਅੱਜ ਆਕਸੀਜਨ ਬਣਾਉਣ ਵਾਲੇ ਪਲਾਂਟਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਅਤੇ ਫਿਰ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਆਕਸੀਜਨ ਦੇ ਸਿਲੰਡਰਾਂ ਨੂੰ ਹੋਲਡ ਨਾ ਕੀਤਾ ਜਾਵੇ।
ਆਕਸੀਜਨ ਦੀ ਕਾਲਾ ਬਜ਼ਾਰੀ ਕਰਨ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ: ਡੀਸੀ
ਇਹ ਵੀ ਪੜੋ: ਮੋਹਾਲੀ ਸਿਵਲ ਹਸਪਤਾਲ ਨੂੰ ਬਣਾਇਆ ਕੋਵਿਡ ਕੇਅਰ ਦਾ ਨਵਾਂ ਸੈਂਟਰ
ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਇੰਡਸਟਰੀ ਅਤੇ ਹਸਪਤਾਲਾਂ ਨੂੰ ਇਹ ਅਪੀਲ ਕੀਤੀ ਕਿ ਖਾਲੀ ਸਿਲੰਡਰ ਸਟੋਰ ਨਾ ਕੀਤੇ ਜਾਣ। ਉਨ੍ਹਾਂ ਨੇ ਹੁਕਮ ਜਾਰੀ ਕੀਤੇ ਕਿ ਉਹ ਕਿਸੇ ਵੀ ਤਰ੍ਹਾਂ ਦੇ ਆਕਸੀਜਨ ਦੇ ਭਰੇ ਜਾਂ ਖਾਲੀ ਸਿਲੰਡਰ ਸਟੋਰ ਨਹੀਂ ਕਰਨਗੇ ਅਤੇ ਜੇਕਰ ਅਜਿਹਾ ਕੀਤਾ ਗਿਆ ਤਾਂ ਫੜੇ ਜਾਣ ਤੇ ਉਨ੍ਹਾਂ ਤੇ ਸਖਤ ਕਾਰਵਾਈ ਹੋਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵੇਲੇ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਦੀ ਬੇਹੱਦ ਲੋੜ ਹੈ ਅਤੇ ਲੋਕਾਂ ਦੀ ਜਾਨ ਬਚਾਉਣਾ ਹਰ ਕਿਸੇ ਦਾ ਨੈਤਿਕ ਫ਼ਰਜ਼ ਹੈ।