ਪੰਜਾਬ

punjab

ETV Bharat / city

ਅੰਬੇਡਕਰ ਜੈਯੰਤੀ ਮੌਕੇ ਕਾਂਗਰਸੀ ਵਿਧਾਇਕ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

ਇਸ ਦੌਰਾਨ ਮੋਟਰਸਾਈਕਲ ਰੈਲੀ ਕੱਢੀ ਗਈ ਸਰਕਾਰ ਦੇ ਆਪਣੇ ਹੀ ਚੁਣੇ ਹੋਏ ਵਿਧਾਇਕ ਇਸ ਮੌਕੇ ਕੋਰੋਨਾ ਨਿਯਮਾਂ ਦੀ ਧੱਜੀਆਂ ਉਡਾਉਂਦੇ ਵਿਖਾਈ ਦਿੱਤੇ ਅਤੇ ਮੀਡੀਆ ਵੱਲੋਂ ਸਵਾਲ ਪੁੱਛੇ ਜਾਣ ਤੇ ਲੋਕਾਂ ’ਚ ਖੁਸ਼ੀ ਅਤੇ ਉਤਸ਼ਾਹ ਦਾ ਹਵਾਲਾ ਦਿੰਦੇ ਵਿਖਾਈ ਦਿੱਤੇ।

ਅੰਬੇਡਕਰ ਜੈਯੰਤੀ ਮੌਕੇ ਕਾਂਗਰਸੀ ਵਿਧਾਇਕ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ
ਅੰਬੇਡਕਰ ਜੈਯੰਤੀ ਮੌਕੇ ਕਾਂਗਰਸੀ ਵਿਧਾਇਕ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

By

Published : Apr 14, 2021, 8:01 PM IST

ਲੁਧਿਆਣਾ:ਇਕ ਪਾਸੇ ਜਿੱਥੇ ਲੁਧਿਆਣਾ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਉੱਥੇ ਹੀ ਦੂਜੇ ਪਾਸੇ ਲੋਕ ਲਗਾਤਾਰ ਅਣਗਹਿਲੀ ਕਰ ਰਹੇ ਨੇ ਅਤੇ ਕੋਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਤਾਜ਼ਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬਾਬਾ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵੱਡਾ ਇਕੱਠ ਕੀਤਾ ਗਿਆ। ਇਸ ਦੌਰਾਨ ਮੋਟਰਸਾਈਕਲ ਰੈਲੀ ਕੱਢੀ ਗਈ ਸਰਕਾਰ ਦੇ ਆਪਣੇ ਹੀ ਚੁਣੇ ਹੋਏ ਵਿਧਾਇਕ ਇਸ ਮੌਕੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਵਿਖਾਈ ਦਿੱਤੇ ਅਤੇ ਮੀਡੀਆ ਵੱਲੋਂ ਸਵਾਲ ਪੁੱਛੇ ਜਾਣ ਤੇ ਲੋਕਾਂ ’ਚ ਖੁਸ਼ੀ ਅਤੇ ਉਤਸ਼ਾਹ ਦਾ ਹਵਾਲਾ ਦਿੰਦੇ ਵਿਖਾਈ ਦਿੱਤੇ।

ਇਹ ਵੀ ਪੜੋ: ਕੈਪਟਨ ਦੀ ਮੰਗ 'ਤੇ 10ਵੀਂ, 12ਵੀਂ ਬੋਰਡ ਪ੍ਰੀਖਿਆਵਾਂ ਮੁਲਤਵੀ

ਕੋਰੋਨਾ ਦੇ ਨਿਯਮਾਂ ਦੀਆਂ ਧੱਡੀਆਂ ਉਡਾਉਦੇ ਹੋਏ ਕਾਂਗਰਸ ਦੇ ਵਿਧਾਇਕ ਸੰਜੇ ਤਲਵਾੜ ਵੱਡਾ ਇਕੱਠ ਲੈ ਕੇ ਜਲੰਧਰ ਬਾਈਪਾਸ ਸਥਿਤ ਅੰਬੇਡਕਰ ਜੀ ਦੀ ਪ੍ਰਤਿਮਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਪਹੁੰਚੇ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨਾਲ ਨਹੀਂ ਖੇਡਿਆ ਜਾ ਸਕਦਾ ਲੋਕਾਂ ਦੀਆਂ ਆਸਥਾਵਾਂ ਜੁੜੀਆਂ ਹੋਈਆਂ ਨੇ ਉਨ੍ਹਾਂ ਨੂੰ ਰੋਕਣਾ ਅਸੰਭਵ ਹੈ। ਉਨ੍ਹਾਂ ਕਿਹਾ ਹਾਲਾਂਕਿ ਕੋਵਿਡ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ ਪਰ ਲੋਕਾਂ ਦਾ ਉਤਸ਼ਾਹ ਜ਼ਿਆਦਾ ਹੋਣ ਕਰਕੇ ਇਸ ਦੀ ਪਾਲਣਾ ਨਹੀਂ ਹੋ ਪਾ ਰਹੀ। ਉਧਰ ਮੌਕੇ ’ਤੇ ਮੌਜੂਦ ਪੁਲੀਸ ਇੰਸਪੈਕਟਰ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਤਾਂ ਉਹ ਵੀ ਇਸ ਤੇ ਸਫ਼ਾਈਆਂ ਦਿੰਦੇ ਨਜ਼ਰ ਆਏ ਅਤੇ ਕਾਰਵਾਈ ਦੇ ਨਾਂ ਤੇ ਚੁੱਪੀ ਸਾਧ ਗਏ।

ਇਹ ਵੀ ਪੜੋ: CBSE: 10ਵੀਂ ਜਮਾਤ ਦੀ ਪ੍ਰੀਖਿਆ ਰੱਦ, 12ਵੀਂ ਜਮਾਤ ਦੀ ਮੁਲਤਵੀ

ABOUT THE AUTHOR

...view details