ਪੰਜਾਬ

punjab

ETV Bharat / city

ਦਿਮਾਗੀ ਤੌਰ ’ਤੇ ਪਰੇਸ਼ਾਨ ਮਾਂ ਨੇ 4 ਸਾਲਾਂ ਮਾਸੂਮ ਦਾ ਕੀਤਾ ਕਤਲ

ਲੁਧਿਆਣਾ ਦੇ ਪਿੰਡ ਹਸਨਪੁਰ ’ਚ ਦਿਮਾਗੀ ਤੌਰ ’ਤੇ ਪਰੇਸ਼ਾਨ ਇੱਕ ਮਾਂ ਵੱਲੋਂ ਆਪਣੇ ਹੀ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਫੜ ਕੇ ਮਹਿਲਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

4 ਸਾਲਾਂ ਮਾਸੂਮ ਦਾ ਕਤਲ
4 ਸਾਲਾਂ ਮਾਸੂਮ ਦਾ ਕਤਲ

By

Published : Jul 16, 2022, 9:48 AM IST

ਲੁਧਿਆਣਾ:ਸਿਆਣੇ ਆਖਦੇ ਨੇ ਜੇਕਰ ਮਾਸੂਮ ਬੱਚੇ ਦੇ ਕੋਈ ਕੰਡਾ ਵੀ ਚੁੱਭ ਜਾਵੇ ਤਾਂ ਮਾਂ ਦਾ ਕਲੇਜਾ ਬਾਹਰ ਨਿਕਲ ਆਉਦਾ ਹੈ, ਪਰ ਇਸਦੇ ਉਲਟ ਪਿੰਡ ਹਸਨਪੁਰ ਵਿਖੇ ਇੱਕ ਮਮਤਾ ਦੀ ਮੂਰਤ ਮਾਂ ਨੇ ਆਪਣੇ ਜਿਗਰ ਦੇ ਟੋਟੇ 4 ਸਾਲਾਂ ਮਾਸੂਮ ਦਾ ਕਤਲ ਕਰਕੇ ਲਾਸ਼ ਨੂੰ ਪਿੰਡ ਭਨੋਹੜ ਦੇ ਛੱਪੜ ਵਿੱਚ ਸੁੱਟ ਦਿੱਤਾ। ਮੌਕੇ ’ਤੇ ਥਾਣਾ ਦਾਖਾ ਦੀ ਪੁਲਿਸ ਨੇ ਲਾਸ਼ ਨੂੰ ਕਢਵਾਇਆ ਤੇ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ।

ਥਾਣਾ ਦਾਖਾ ਦੇ ਮੁਖੀ ਅਜੀਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਇਤਲਾਹ ਮਿਲੀ ਕਿ ਪਿੰਡ ਭਨੋਹੜ ਵਿਖੇ ਇੱਕ ਔਰਤ ਲੋਕਾਂ ਨੇ ਜਬਰੀ ਬੰਨ੍ਹੀ ਹੋਈ ਹੈ। ਉਸਨੂੰ ਛੁਡਵਾਉਣ ਲਈ ਮੌਕੇ ’ਤੇ ਮੁਲਾਜ਼ਮ ਪਹੁੰਚੇ, ਪਰ ਮਾਮਲਾ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆਇਆ।

ਦੱਸ ਦਈਏ ਕਿ ਪਿੰਡ ਹਸਨਪੁਰ ਦੇ ਸਰਪੰਚ ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ ਅੰਦਰ ਰਹਿ ਰਹੇ ਪ੍ਰਵਾਸੀ ਮਜ਼ਦੂਰ ਸ਼ਾਮ ਲਾਲ ਜੋ ਪਿੰਡ ਅੰਦਰ ਸਾਈਕਲ ਰਿਪੇਅਰ ਦੀ ਦੁਕਾਨ ਕਰਦਾ ਹੈ, ਉਸਦਾ 5 ਸਾਲਾ ਬੇਟਾ ਕਾਲੂ ਕੱਲ ਤੋਂ ਗੁੰਮ ਸੀ। ਜਿਸਦੀ ਕਾਫੀ ਪਿੰਡ ਵਾਸੀਆਂ ਨੇ ਇੱਧਰ-ਉੱਧਰ ਭਾਲ ਕੀਤੀ ਪਰ ਉਹ ਨਾ ਮਿਲਿਆ। ਉੱਧਰ ਜਦੋਂ ਪਿੰਡ ਵਾਸੀਆਂ ਨੇ ਪਿੰਡ ਭਨੋਹੜ ਤੇ ਹਸਨਪੁਰ ਵਿਖੇ ਘਰਾਂ ਅੰਦਰ ਲੱਗੇ ਸੀਸੀਟੀਵੀ ਕੈਮਰਿਆ ਨੂੰ ਖੰਗਾਲਿਆ ਤਾਂ ਬਬੀਤਾ ਆਪਣੇ ਪੁੱਤਰ ਕਾਲੂ ਨੂੰ ਲੈ ਕੇ ਜਾ ਰਹੀ ਹੈ।

4 ਸਾਲਾਂ ਮਾਸੂਮ ਦਾ ਕਤਲ

ਪਿੰਡ ਵਾਸੀਆਂ ਦਾ ਦੱਸਿਆ ਕਿ ਇਸ ਔਰਤ ਦੇ ਪਹਿਲਾਂ ਵੀ ਬੱਚੇ ਲਾਪਤਾ ਹੋਏ ਹਨ ਜਿਸ ਦੇ ਸ਼ੱਕ ਵੱਜੋਂ ਉਸ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਜਦੋਂ ਔਰਤ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਸਨੇ ਆਪਣੇ ਪੁੱਤਰ ਨੂੰ ਮਾਰ ਕੇ ਲਾਸ਼ ਨੂੰ ਬੋਰੀ ਵਿੱਚ ਪਾ ਕੇ ਛੱਪੜ ਵਿੱਚ ਸੁੱਟ ਦਿੱਤਾ। ਪੁਲਿਸ ਨੇ ਜਦ ਛੱਪੜ ਕੋਲ ਜਾ ਕੇ ਦੇਖਿਆ ਤਾਂ ਇੱਕ ਬੋਰੀ ਛੱਪੜ ਵਿੱਚ ਤੈਰ ਰਹੀ ਸੀ, ਜੇਸੀਬੀ ਮਸ਼ੀਨ ਨਾਲ ਜਦ ਬੋਰੀ ਨੂੰ ਬਾਹਰ ਕੱਢਿਆ ਤਾਂ ਵਿੱਚ ਕਾਲੂ ਦੀ ਲਾਸ਼ ਵਿਚੋਂ ਨਿਕਲੀ। ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੁਲਿਸ ਨੇ ਉਕਤ ਔਰਤ ਖਿਲਾਫ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

ਦੂਜੇ ਪਾਸੇ ਮਨੁੱਖਤਾ ਦੀ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਹਿਲਾ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ ਇਸ ਨੂੰ ਇੱਕ ਖਾਸ ਕਿਸਮ ਦੀ ਬਿਮਾਰੀ ਹੈ ਜਿਸ ਕਰਕੇ ਇਸ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਪਹਿਲੇ ਵੀ ਬੱਚੇ ਇਸੇ ਤਰ੍ਹਾਂ ਮਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਸੇ ਨੇ ਉਨ੍ਹਾਂ ਨੂੰ ਮਾਰਿਆ ਸੀ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਵੀ ਪੁਸ਼ਟੀ ਨਹੀਂ ਕੀਤੀ ਹੈ।

ਮੌਕੇ ’ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਸਾਨੂੰ ਪਹਿਲੇ ਬੱਚੇ ਦਾ ਹੀ ਪਤਾ ਲੱਗਾ ਹੈ ਬਾਕੀਆਂ ਦੀ ਵੀ ਅਸੀਂ ਸ਼ਨਾਖ਼ਤ ਕਰਾਂਗੇ ਗੁਰਪ੍ਰੀਤ ਸਿੰਘ ਮਿੰਟੂ ਨੇ ਕਿਹਾ ਕਿ ਇਸ ਔਰਤ ਨੂੰ ਹੈਪੂਟੇਸਟ ਦੀ ਬਿਮਾਰੀ ਹੈ, ਜਿਸਦੀ ਦਵਾਈ ਲੁਧਿਆਣਾ ਦੇ ਇੱਕ ਹਸਪਤਾਲ ਤੋਂ ਚੱਲ ਰਹੀ ਸੀ, ਡੇਢ ਕੁ ਸਾਲ ਤੋਂ ਇਸਦੇ ਪਤੀ ਸ਼ਾਮ ਲਾਲ ਨੇ ਦਵਾਈ ਵਗੈਰਾ ਨਹੀਂ ਲੈ ਕੇ ਦਿੱਤੀ ਜਿਸ ਕਰਕੇ ਅਜਿਹੀ ਘਟਨਾਂ ਨੂੰ ਅੰਜ਼ਾਮ ਦਿੱਤਾ।

ਇਹ ਵੀ ਪੜੋ:ਭਾਰੀ ਮੀਂਹ ਕਾਰਨ ਗਰੀਬ ਪਰਿਵਾਰ ਦੀ ਡਿੱਗੀ ਛੱਤ, 4 ਸਾਲਾਂ ਬੱਚੀ ਜ਼ਖਮੀ

ABOUT THE AUTHOR

...view details