ਲੁਧਿਆਣਾ: ਟੈਕਸੀ ਯੂਨੀਅਨ ਵੱਲੋਂ ਅੱਜ ਆਪਣੀਆ ਮੰਗਾ ਨੂੰ ਲੈ ਕੇ ਰੋਸ ਵਜੋਂ ਗੱਡੀਆਂ ਦੀਆਂ ਚਾਬੀਆਂ ਦੇਣ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਦੇ ਘਰ ਪੁੱਜੇ ਹਨ। ਇਸ ਦੌਰਾਨ ਉਨ੍ਹਾਂ ਹੱਥਾਂ ਵਿੱਚ ਬੈਨਰ ਲੈ ਕੇ ਸੜਕਾ 'ਤੇ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਫੋਨ 'ਤੇ ਗੱਲ ਕਰਦਿਆਂ ਹੋਏ ਉਨ੍ਹਾਂ ਦੀ ਸਮੱਸਿਆਵਾਂ ਦਾ ਸਮਾਧਾਨ ਕਰਵਾਉਣ ਦਾ ਵਾਧਾ ਕੀਤਾ। ਇਸ ਦੌਰਾਨ ਟੈਕਸੀ ਯੂਨੀਅਨ ਦੇ ਮੈਂਬਰਾਂ ਵੱਲੋਂ ਐਮਐਲਏ ਗੁਰਪ੍ਰੀਤ ਗੋਗੀ ਦੇ ਘਰ ਦਾ ਘਿਰਾਓ ਕੀਤਾ ਗਿਆ, ਅਤੇ ਆਪਣੀਆਂ ਮੰਗਾਂ ਵੀ ਦੱਸਿਆ ਗਈਆਂ ਹੈ।
ਇਸ ਮੌਕੇ ਟੈਕਸੀ ਯੂਨੀਅਨ ਆਗੂ ਨੇ ਕਿਹਾ ਕਿ ਸਾਡੇ ਕੋਲ ਧਰਨੇ ਲਾਉਣ ਦਾ ਹੱਕ ਹੈ। ਅਸੀਂ ਪਹਿਲਾਂ ਵੀ ਸਾਬਕਾ ਸਰਕਾਰਾਂ ਦੇ ਮੰਤਰੀਆਂ ਦੇ ਘਰ ਦਾ ਘਰਾਓ ਕੀਤਾ ਸੀ। ਅਸੀਂ ਪਿੱਛਲੇ ਕਾਫ਼ੀ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ ਸਾਡੀਆਂ ਮੰਗਾਂ ਪੂਰਾ ਕੀਤਾ ਜਾਵੇ ਇਸ ਨੂੰ ਲੈ ਕੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਦਾ ਘਿਰਾਓ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਮੀਟਿੰਗ ਦਾ ਭਰੋਸਾ ਦਿੱਤਾ ਹੈ ਅਤੇ ਅਸੀਂ ਇਸ ਤੇ ਸੰਤੁਸ਼ਟੀ ਜਤਾਉਂਦੇ ਹਾਂ।