ਪੰਜਾਬ

punjab

By

Published : Nov 9, 2021, 12:06 PM IST

ETV Bharat / city

ਪੈਟਰੋਲ-ਡੀਜ਼ਲ ਤੇ ਰਾਹਤ ਕਦੋ ਤੱਕ ਰਹੇਗੀ:ਮਹੇਸ਼ਇੰਦਰ ਗਰੇਵਾਲ

ਲੁਧਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਲੈ ਕੇ ਸਰਕਾਰ ਉਤੇ ਸਵਾਲ ਚੁੱਕੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਕਦੋਂ ਤੱਕ ਇਹ ਸਥਿਰ ਰਹਿਣਗੀਆਂ।

ਪੈਟਰੋਲ-ਡੀਜ਼ਲ ਤੇ ਰਾਹਤ ਕਦੋ ਤੱਕ ਰਹੇਗੀ:ਮਹੇਸ਼ਇੰਦਰ ਗਰੇਵਾਲ
ਪੈਟਰੋਲ-ਡੀਜ਼ਲ ਤੇ ਰਾਹਤ ਕਦੋ ਤੱਕ ਰਹੇਗੀ:ਮਹੇਸ਼ਇੰਦਰ ਗਰੇਵਾਲ

ਲੁਧਿਆਣਾ:ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਆਪਣੀ ਹੀ ਸਰਕਾਰ ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਜਿਸ ਤੋਂ ਸਾਬਿਤ ਹੋਇਆ ਕਿ ਸਰਕਾਰ ਕਿੰਨੀ ਝੂਠੀ ਹੈ। ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਕਾਨੂੰਨਾਂ ਨੂੰ ਲੈ ਕੇ ਇਨ੍ਹਾਂ ਦੇ ਸਾਂਸਦ ਮਨੀਸ਼ ਤਿਵਾੜੀ ਜੋ ਕਿ ਵਕੀਲ ਨੇ ਉਹ ਵੀ ਸਰਕਾਰ ਨੂੰ ਸ਼ੀਸ਼ਾ ਦਿਖਾ ਰਹੇ ਹਨ।

ਪੈਟਰੋਲ-ਡੀਜ਼ਲ ਤੇ ਰਾਹਤ ਕਦੋ ਤੱਕ ਰਹੇਗੀ:ਮਹੇਸ਼ਇੰਦਰ ਗਰੇਵਾਲ

ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਸਰਕਾਰ ਆਪਣੀ ਵਿਗਿਆਪਨ ਚਲਾ ਰਹੀ ਹੈ ਕਿ ਉਨ੍ਹਾਂ ਨੇ ਪੈਟਰੋਲ ਤੇ ਡੀਜ਼ਲ (Petrol and diesel) ਤੇ ਦੱਸ ਰੁਪਏ ਅਤੇ ਪੰਜ ਰੁਪਏ ਪ੍ਰਤੀ ਲਿਟਰ ਕਟੌਤੀ ਕੀਤੀ ਹੈ। ਜਦੋਂ ਕਿ ਅਸਲ ਵਿਚ ਕਟੌਤੀ ਇਸ ਤੋਂ ਘੱਟ ਹੈ। ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਡੀਜ਼ਲ ਦੀ ਖਪਤ ਜ਼ਿਆਦਾ ਹੁੰਦੀ ਹੈ ਅਤੇ ਸਰਕਾਰ ਨੇ ਇਸ ਤੇ ਸਿਰਫ ਪੰਜ ਰੁਪਏ ਵੈਟ ਘਟਾਇਆ ਅਤੇ ਵੱਡਾ ਸੁਆਲ ਵੀ ਹੈ ਕਿ ਕੀ ਇਹ ਵੈਟ ਜੋ ਘਟਾਇਆ ਗਿਆ।

ਮਹੇਸ਼ਇੰਦਰ ਗਰੇਵਾਲ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਐਸਆਈਟੀ ਦੀ ਰਿਪੋਰਟ ਜਨਤਕ ਕਰਨ ਅਤੇ ਬੇਅਦਬੀਆਂ ਦੇ ਮਾਮਲੇ ਵਿੱਚ ਦਿੱਤੀ ਗਈ ਪ੍ਰਤੀਕਿਰਿਆ ਉਤੇ ਵੀ ਕਿਹਾ ਕਿ ਸਰਕਾਰ ਦੀ ਮਨਸ਼ਾ ਸਾਫ਼ ਨਹੀਂ ਹੈ। ਸੁਖਜਿੰਦਰ ਰੰਧਾਵਾ ਅਤੇ ਚੰਨੀ ਇਹ ਚਾਹੁੰਦੇ ਨੇ ਕਿ ਕਿਸੇ ਵੀ ਤਰ੍ਹਾਂ ਬਾਦਲ ਪਰਿਵਾਰ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾਵੇ। ਜਿਸ ਲਈ ਉਹ ਐਸਆਈਟੀ ਅਤੇ ਡੀਜੀਪੀ ਦੀ ਮੌਜੂਦਗੀ ਵਿਚ ਬੈਠਕਾਂ ਕਰ ਰਹੇ ਹਨ।

ਇਹ ਵੀ ਪੜੋ:'ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕਰਨਾ ਇਲੈਕਸ਼ਨ ਸੰਟਟ'

ABOUT THE AUTHOR

...view details