ਲੁਧਿਆਣਾ: ਲਾਜਪਤ ਨਗਰ ਸਥਿਤ ਕੱਪੜੇ ਦੀਆਂ ਤਿੰਨ ਫੈਕਟਰੀਆਂ 'ਚ ਲਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇਸ ਅੱਗ ਨੂੰ ਬੁਝਾਉਣ ਲਈ ਮੌਕੇ 'ਤੇ ਅੱਗ ਬੁਝਾਉ ਅਮਲੇ ਦੀਆਂ 150 ਤੋਂ ਵੱਧ ਗੱਡੀਆਂ ਨੇ ਪਹੁੰਚ ਕੇ 6 ਘੰਟੇ ਦੀ ਭਾਰੀ ਮਸ਼ਕਤ ਤੋਂ ਬਾਅਦ 75 ਫੀਸਦੀ ਅੱਗ 'ਤੇ ਕਾਬੂ ਪਾ ਲਿਆ ਹੈ ਤੇ ਹੁਣ ਅੱਗ ਬੁਝਾਉ ਅਮਲੇ ਦੇ ਮੁਲਾਜਮਾਂ ਮੁਤਾਬਕ ਅੱਗ ਕੰਟਰੋਲ 'ਚ ਹੈ।
ਲੁਧਿਆਣਾ: 3 ਫੈਕਟਰੀਆਂ 'ਚ ਮਚੇ ਅੱਗ ਦੇ ਭਾਂਬੜ, 150 ਤੋਂ ਵੱਧ ਗੱਡੀਆਂ ਨੇ ਪਾਇਆ ਕਾਬੂ - ਨੂਰਵਾਲਾ ਰੋਡ
ਲੁਧਿਆਣਾ ਦੇ ਨੂਰਵਾਲਾ ਰੋਡ 'ਤੇ ਸਥਿਤ ਕਪੜੇ ਦੀਆਂ ਤਿੰਨ ਫੈਕਟਰੀਆਂ 'ਚ ਲੱਗੀ ਭਿਆਨਕ ਅੱਗ, ਅੱਗ 'ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ਦੀਆਂ 150 ਗੱਡੀਆਂ ਮੌਕੇ 'ਤੇ ਮੌਜੂਦ ਹਨ। ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਰੋੜਾਂ ਦਾ ਮਾਲ ਸੜ ਕੇ ਸੁਆਹ ਹੋ ਗਿਆ ਹੈ।
ਦਸ ਦਈਏ ਕਿ ਇਸ ਅੱਗ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਫੈਕਟਰੀ 'ਚ ਪਿਆ ਕਰੋੜਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਬੁਝਾਉ ਅਮਲੇ ਦੇ ਅਫਸਰ ਸ਼੍ਰਿਸ਼ਟੀ ਨਾਥ ਮੈਣੀ ਨੇ ਦੱਸਿਆ ਕਿ 3:58 ਮਿੰਟ ਤੇ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਅੱਗ 'ਤੇ ਕਾਬੂ ਪਾਉਣ ਲਈ ਜਗਰਾਓਂ ਅਤੇ ਖੰਨਾ ਤੋਂ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਨੂਰਵਾਲਾ ਰੋਡ ਤੇ ਸਥਿਤ ਲਾਜਪਤ ਨਗਰ ਵਿਖੇ ਇਕ ਕੱਪੜਾ ਫੈਕਟਰੀ ਨੂੰ ਲਗੀ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਸ ਨੇ ਨਾਲ ਲਗਦੀਆਂ ਦੋ ਹੋਰ ਫੈਕਟਰੀਆਂ ਨੂੰ ਅਪਣੀ ਲਪੇਟ 'ਚ ਲੈ ਲਿਆ। ਇਹ ਅੱਗ ਤੜਕਸਾਰ ਦੀ ਲਗੀ ਹੋਈ ਹੈ।