ਲੁਧਿਆਣਾ: ਜ਼ਿਲ੍ਹੇ ਦੇ ਸ਼ਿਮਲਾਪੂਰੀ ਇਲਾਕੇ ਵਿੱਚ ਗੁਰਦੁਆਰਾ ਸਾਹਿਬ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ 2 ਧਿਰਾਂ ਆਪਸ ਵਿੱਚ ਲੜਦਿਆਂ ਹੋਇਆ ਵਿਖਾਈ ਦੇ ਰਹੀਆਂ (clash between 2 parties in the Gurdwara Sahib) ਹਨ। ਦਰਾਅਸਰ ਮਾਮਲਾ ਇੱਕ ਪਰਿਵਾਰ ਦਾ ਹੈ ਜਿਸ ਵਿੱਚ ਗੁਰਦੁਆਰੇ ਦਾ ਪ੍ਰਧਾਨ ਪਵਿੱਤਰ ਸਿੰਘ ਦਖ਼ਲ ਅੰਦਾਜ਼ੀ ਕਰ ਰਿਹਾ ਸੀ, ਜਿਸ ਕਰਕੇ ਦੋਵੇਂ ਧਿਰਾਂ ਗੁਰਦੁਆਰਾ ਸਾਹਿਬ ਵਿੱਟ ਇਕੱਠੀਆਂ ਹੋਈਆਂ ਸਨ ਅਤੇ ਲੰਗਰ ਹਾਲ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਹੀ ਲੜ ਪਈਆਂ। ਇਸ ਝਗੜੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜੋ:ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ਵਿੱਚ ਹੋਰ ਵਾਧਾ
ਇਸ ਪੂਰੇ ਮਾਮਲੇ ਦੀ ਪੁਸ਼ਟੀ ਡਾਬਾ ਦੇ ਐਸਐਚਓ ਪ੍ਰਮੋਦ ਕੁਮਾਰ ਨੇ ਕੀਤੀ ਹੈ, ਉਨ੍ਹਾਂ ਦੱਸਿਆ ਕਿ ਜਦੋਂ ਦੋਵੇਂ ਧਿਰਾਂ ਆਪਸੀ ਰਜ਼ਾਮੰਦੀ ਲਈ ਗੁਰਦੁਆਰੇ ਦੇ ਵਿੱਚ ਇਕੱਤਰ ਹੋਈਆਂ ਸਨ ਅਤੇ ਲੰਗਰ ਹਾਲ ਦੇ ਅੰਦਰ ਹੀ ਉਹਨਾਂ ਦੀ ਲੜਾਈ ਹੋ ਗਈ। ਉਹਨਾਂ ਕਿਹਾ ਕਿ ਦੋਹਾਂ ਪਾਸਿਓਂ ਸਾਡੇ ਕੋਲ ਦਰਖਾਸਤ ਆਈ ਹੈ ਅਤੇ ਅਸੀਂ ਜਾਂਚ ਕਰਨ ਤੋਂ ਬਾਅਦ ਜਿਸਦੀ ਗਲਤੀ ਹੋਵੇਗੀ ਉਹ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।