ਲੁਧਿਆਣਾ: ਕਪੜਾ ਬਣਾਉਣ ਵਾਲੀ ਦੀਵਾਨ ਨਿਟਵੇਅਰ ਫੈਕਟਰੀ 'ਚ ਦੇਰ ਰਾਤ ਤੋਂ ਲਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਦਸੱਣਯੋਗ ਹੈ ਕਿ ਜਦੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਸੀ ਤਾਂ ਉਸ ਦੌਰਾਨ ਅਚਾਨਕ ਫੈਕਟਰੀ ਦੀ ਪੂਰੀ ਇਮਾਰਤ ਢਹਿ ਢੇਰੀ ਹੋ ਗਈ। ਅੱਗ ਕਾਰਨ ਫੈਕਟਰੀ 'ਚ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਨਹੀ ਹੋਇਆ, ਪਰ ਸਮਾਣ ਦੇ ਸੜਣ ਕਾਰਨ ਕਰੋੜਾਂ ਦਾ ਨੁਕਸਾਨ ਜ਼ਰੂਰ ਹੋਇਆ ਹੈ।
ਕਪੜਾ ਫੈਕਟਰੀ 'ਚ ਅੱਗ ਲਗਣ ਨਾਲ ਇਮਾਰਤ ਢਹਿ ਢੇਰੀ, ਕਰੋੜਾਂ ਦਾ ਨੁਕਸਾਨ
ਅੱਗ ਲਗਣ ਕਾਰਨ ਫੈਕਟਰੀ ਦੀ ਪੂਰੀ ਇਮਾਰਤ ਢਹਿ ਢੇਰੀ ਹੋ ਗਈ ਹੈ, ਪਰ ਸਮਾਣ ਦੇ ਸੜਣ ਕਾਰਨ ਕਰੋੜਾਂ ਦਾ ਨੁਕਸਾਨ ਜ਼ਰੂਰ ਹੋਇਆ ਹੈ।
fire in factory
ਮੌਕੇ ਤੇ ਪੁੱਜੇ ਫਾਇਰ ਬ੍ਰਿਗੇਡ ਦੇ ਅਫਸਰਾਂ ਨੇ ਦੱਸਿਆ ਕਿ ਅੱਗ 'ਤੇ ਉਹ ਬੀਤੀ ਰਾਤ ਤੋਂ ਹੀ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਅੱਗ 'ਤੇ ਕਾਬੂ ਪਾਉਣ ਲਈ ਲੁਧਿਆਣਾ ਤੋਂ ਇਲਾਵਾ ਸਮਰਾਲਾ ਅਤੇ ਨਵਾਂਸ਼ਹਿਰ ਟੋਬੀ ਤੋਂ ਹੋਰ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਸੱਦੀਆਂ ਗਇਆ ਸੀ।