ਲੁਧਿਆਣਾ: ਪੰਜਾਬ ਦੇ ਵਿੱਚ ਵਿਧਾਨਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ ਉਸੇ ਤਰ੍ਹਾਂ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਵਿਖੇ ਕਿਸਾਨੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਨਾਂ ਇਕ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਖੇਤੀ ਕਾਨੂੰਨ ਰੱਦ ਕਰਵਾਏ ਜਾਣ।
Aam Aadmi Party ਨੇ ਕਿਸਾਨਾਂ ਨੇ ਹੱਕ ’ਚ DC ਨੂੰ ਦਿੱਤਾ ਮੰਗ ਪੱਤਰ ਉਥੇ ਹੀ ਉਨ੍ਹਾਂ ਨੇ ਕਿਹਾ ਕਿ ਕਿਸਾਨ ਬਿਜਲੀ ਦੀ ਕਿੱਲਤ ਤੋਂ ਪ੍ਰੇਸ਼ਾਨ ਹੈ ਅਤੇ ਬਿਜਲੀ ਲੋਕਾਂ ਨੂੰ ਪੂਰੀ ਨਹੀਂ ਮਿਲ ਰਹੀ, ਮੋਟਰਾਂ ਤੇ ਬਿਜਲੀ ਬਹੁਤ ਘੱਟ ਆ ਰਹੀ ਹੈ ਜਿਸ ਕਰਕੇ ਝੋਨਾ ਲਾਉਣ ’ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜੋ: AMUL ਤੋਂ ਬਾਅਦ ਪੰਜਾਬ 'ਚ ਵੀ ਡੇਅਰੀ ਐਸੋਸੀਏਸ਼ਨ ਨੇ ਵਧਾਏ ਦੁੱਧ ਦੇ ਰੇਟ
ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜਨਰਲ ਸੈਕਟਰੀ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਕਿ ਆਖਿਰਕਾਰ ਚੋਣਾਂ ਨੇੜੇ ਆਉਂਦਿਆਂ ਹੀ ਕਿਉਂ ਉਨ੍ਹਾਂ ਨੂੰ ਧਰਨੇ ਪ੍ਰਦਰਸ਼ਨ ਯਾਦ ਆ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਧਰਨੇ ਪ੍ਰਦਰਸ਼ਨ ਕਰ ਰਹੀ ਹੈ ਅਤੇ ਦਿੱਲੀ ਦੇ ਵਿੱਚ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ। ਉੱਥੇ ਹੀ ਜਦੋਂ ਬਿਜਲੀ ਸਬੰਧੀ ਭੂਮਿਕਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ।
ਕੈਪਟਨ ਸਰਕਾਰ ਵੱਲੋਂ ਵ੍ਹਾਈਟ ਪੇਪਰ ਲਿਆ ਕੇ ਪਿਛਲੇ ਬਿਜਲੀ ਕਰਾਰ ਰੱਦ ਕਰਨ ਸਬੰਧੀ ਵੀ ਉਹ ਚੁੱਪ ਰਹੇ ਅਤੇ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ’ਚ ਕੀ ਭੂਮਿਕਾ ਰਹੀ ਇਸ ਬਾਰੇ ਉਨ੍ਹਾਂ ਨੇ ਬੋਲਣ ਦੀ ਥਾਂ ਕਿਸਾਨੀ ਮੁੱਦੇ ’ਤੇ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਗੁਣ ਗਾਉਣੇ ਜ਼ਿਆਦਾ ਪਸੰਦ ਕੀਤੇ।
ਇਹ ਵੀ ਪੜੋ: ਦਿੱਲੀ ਹਿੰਸਾ ਮਾਮਲੇ: ਨੌਜਵਾਨ ਬੂਟਾ ਸਿੰਘ ਗ੍ਰਿਫ਼ਤਾਰ, 50 ਹਜਾਰ ਦਾ ਸੀ ਇਨਾਮ