ਲੁਧਿਆਣਾ: ਖੇਤੀ ਕਾਨੂੰਨਾਂ ਦੇ ਖਿਲਾਫ ਡੱਟੇ ਕਿਸਾਨਾਂ ਲਈ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਮਦਦ ਕਰ ਰਿਹਾ ਹੈ। ਪੋਹ ਦੀ ਠੰਢ ਨਾਲ ਕਈ ਕਿਸਾਨ ਅੰਦੋਲਨ ਦੀ ਭੇਂਟ ਚੜ੍ਹ ਗਏ ਹਨ ਜਿਸ ਦੇ ਮੱਦੇਨਜ਼ਰ ਸਥਾਨਕ ਡਾਰਕਟਾਂ ਦੀ ਇੱਕ ਵਿਸ਼ੇਸ਼ ਟੀਮ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ 'ਤੇ ਕੈਂਪ ਲਗਾਉਂਦੇ ਹਨ।
26 ਜਨਵਰੀ ਨੂੰ ਡਾਰਕਟਾਂ ਦੀ ਵਿਸ਼ੇਸ਼ ਟੀਮ ਦਿੱਲੀ ਨੂੰ ਰਵਾਨਾ ਹੋਵੇਗੀ
ਕਿਸਾਨਾਂ ਦੀ ਟਰੈਕਟਰ ਰੈਲੀ ਦੇ ਦੌਰਾਨ ਡਾਕਟਰਾਂ ਨੇ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਵਿਸ਼ੇਸ਼ ਟੀਮ ਕਿਸਾਨਾਂ ਦੀ ਦੇਖ ਰੇਖ ਲਈ ਦਿੱਲ਼ੀ ਰਵਾਨਾ ਹੋਵੇਗੀ। ਇਹ ਫੈਸਲਾ ਡਾਕਟਰਾਂ ਦੀ ਅਹਿਮ ਬੈਠਕ 'ਚ ਲਿਆ ਗਿਆ ਹੈ।
ਡਾਕਟਰਾਂ ਦੀ ਵਿਸ਼ੇਸ਼ ਟੀਮ ਬਣੇਗੀ ਟਰੈਕਟਰ ਰੈਲੀ ਦਾ ਹਿੱਸਾ ਸੀਨੀਅਰ ਡਾਕਟਰ ਨੇ ਦਿੱਤੀ ਜਾਣਕਾਰੀ
- ਡਾਕਟਰਾਂ ਸਣੇ ਕਰੀਬ 30 ਮੈਡੀਕਲ ਸਟਾਫ ਅਤੇ 8 ਐਂਬੂਲੈਂਸ ਦਿੱਲੀ ਜਾਣਗੀਆਂ ਅਤੇ ਉਹ 26 ਜਨਵਰੀ ਜਦੋਂ ਤੱਕ ਕਿਸਾਨਾਂ ਦੀ ਟੈਕਟਰ ਮਾਰਚ ਖ਼ਤਮ ਨਹੀਂ ਹੋ ਜਾਂਦਾ, ਉਦੋਂ ਤੱਕ ਉੱਥੇ ਹੀ ਰਹਿਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਸੀਨੀਅਰ ਡਾਕਟਰ ਗਰੇਵਾਲ ਅਤੇ ਡਾਕਟਰ ਮਿੱਤਰਾ ਨੇ ਦੱਸਿਆ ਕਿ ਉਹ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸਿੰਘੂ ਅਤੇ ਟਿਕਰੀ ਬਾਰਡਰ ਤੇ ਮੈਡੀਕਲ ਦਾ ਮੁਫ਼ਤ ਕੈਂਪ ਲਗਾਉਦੇਂ ਹਨ।
- 7 ਵਾਰ ਉਹ ਇਹ ਕੈਂਪ ਲੱਗਾ ਚੁੱਕੇ ਹਨ ਅਤੇ ਹੁਣ 26 ਜਨਵਰੀ ਨੂੰ ਉਹ ਕਿਸਾਨ ਟਰੈਕਟਰ ਮਾਰਚ ਵਿੱਚ ਮੈਡੀਕਲ ਕੈਂਪ ਲੱਗਾ ਕੇ ਕਿਸਾਨਾਂ ਦੀ ਸਿਹਤ ਦਾ ਧਿਆਨ ਰੱਖਣਗੇ। ਡਾਕਟਰ ਗਰੇਵਾਲ ਅਤੇ ਡਾਕਟਰ ਮਿੱਤਰਾ ਨੇ ਕਿਹਾ ਕਿ ਕਿਸਾਨ ਓਥੇ ਵੱਡੀ ਤਾਦਾਦ 'ਚ ਬਿਮਾਰ ਹੋ ਰਹੇ ਹਨ ਅਜਿਹੇ 'ਚ ਉਨ੍ਹਾਂ ਦਾ ਡਾਕਟਰੀ ਇਲਾਜ ਬੇਹੱਦ ਜ਼ਰੂਰੀ ਹੈ।
- ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਕਿਸਾਨਾਂ ਨੂੰ ਮੁਫ਼ਤ ਦਵਾਈਆਂ ਅਤੇ ਮੈਡੀਕਲ ਸਹੂਲਤ ਦਿੱਤੀ ਜਾਵੇਗੀ। ਡਾਕਟਰਾਂ ਨੇ ਕਿਹਾ ਕਿ ਇਕ ਵਿਸ਼ੇਸ਼ ਟੀਮ ਦਾ ਉਨ੍ਹਾਂ ਨੇ ਗਠਨ ਕੀਤਾ ਹੈ ਜੋ 25 ਤਰੀਕ ਤੱਕ ਦਿੱਲੀ ਪਹੁੰਚ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਇਹ ਹੈ ਕਿ ਉਹ ਕਿਸਾਨਾਂ ਨੂੰ ਦੱਸ ਸਕਣ ਕਿ ਉਹ ਵੀ ਉਨ੍ਹਾਂ ਨਾਲ ਹਨ।