ਪੰਜਾਬ

punjab

ETV Bharat / city

ਸੂਬੇ ’ਚ 10 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਪਰ ਲੇਬਰ ਲਾਪਤਾ !

ਕਣਕ ਦੀ ਖਰੀਦ ਸਬੰਧੀ ਜਿੱਥੇ ਮੰਡੀ ਬੋਰਡ ਵੱਲੋਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਉਸਦੇ ਦੂਸਰੇ ਪਾਸੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਬੇਸ਼ੱਕ 10 ਅਪ੍ਰੈਲ ਤੋਂ ਖ਼ਰੀਦ ਸ਼ੁਰੂ ਹੋਣ ਜਾ ਰਹੀ ਹੈ, ਪਰ ਕਿਸਾਨੀ ਅੰਦੋਲਨ ਤੇ ਕੋਰੋਨਾ ਦੇ ਚੱਲਦੇ ਮੰਡੀਆਂ ’ਚ ਪਹਿਲਾਂ ਵਰਗੀ ਰੌਣਕ ਨਜ਼ਰ ਨਹੀਂ ਆ ਰਹੀ।

ਸੂਬੇ ’ਚ ਭਲਕੇ ਤੋਂ ਕਣਕ ਦੀ ਖ਼ਰੀਦ ਸ਼ੁਰੂ ਪਰ ਲੇਬਰ ਲਾਪਤਾ !
ਸੂਬੇ ’ਚ ਭਲਕੇ ਤੋਂ ਕਣਕ ਦੀ ਖ਼ਰੀਦ ਸ਼ੁਰੂ ਪਰ ਲੇਬਰ ਲਾਪਤਾ !

By

Published : Apr 8, 2021, 5:49 PM IST

ਜਲੰਧਰ: ਪੰਜਾਬ ’ਚ 10 ਅਪ੍ਰੇਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ, ਪਰ ਇਸ ਵਾਰ ਪੰਜਾਬ ’ਚ ਲੇਬਰ ਦੀ ਬਹੁਤ ਕਮੀ ਹੈ ਜਿਸ ਕਾਰਨ ਆੜ੍ਹਤੀਆਂ ਤੇ ਕਿਸਾਨਾਂ ਨੂੰ ਚਿੰਤਾ ਸਤਾ ਰਹੀ ਹੈ। ਕਣਕ ਦੀ ਖਰੀਦ ਸਬੰਧੀ ਜਿੱਥੇ ਮੰਡੀ ਬੋਰਡ ਵੱਲੋਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਉਸਦੇ ਦੂਸਰੇ ਪਾਸੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਬੇਸ਼ੱਕ 10 ਅਪ੍ਰੈਲ ਤੋਂ ਖ਼ਰੀਦ ਸ਼ੁਰੂ ਹੋਣ ਜਾ ਰਹੀ ਹੈ, ਪਰ ਕਿਸਾਨੀ ਅੰਦੋਲਨ ਤੇ ਕੋਰੋਨਾ ਦੇ ਚੱਲਦੇ ਮੰਡੀਆਂ ’ਚ ਪਹਿਲਾਂ ਵਰਗੀ ਰੌਣਕ ਨਜ਼ਰ ਨਹੀਂ ਆ ਰਹੀ।

ਸੂਬੇ ’ਚ ਭਲਕੇ ਤੋਂ ਕਣਕ ਦੀ ਖ਼ਰੀਦ ਸ਼ੁਰੂ ਪਰ ਲੇਬਰ ਲਾਪਤਾ !

ਇਹ ਵੀ ਪੜੋ: ਮਜ਼ਦੂਰਾਂ ਦੀ ਉਡੀਕ 'ਚ ਕਿਸਾਨਾਂ ਨੇ ਲੁਧਿਆਣਾ ਸਟੇਸ਼ਨ 'ਤੇ ਲਾਇਆ ਡੇਰਾ

ਆੜਤੀਆਂ ਦਾ ਕਹਿਣਾ ਹੈ ਕਿ ਕਿਸਾਨ ਤਾਂ ਕਣਕ ਮੰਡੀ ’ਚ ਲੈ ਕੇ ਆ ਜਾਣਗੇ ਪਰ ਉਸ ਦੀ ਸਾਂਭ ਸੰਭਾਲ ਲਈ ਤੇ ਢੁਹਾਈ ਲਈ ਜੋ ਲੇਬਰ ਹਰ ਸਾਲ ਇੱਥੇ ਆਉਂਦੀ ਹੈ ਉਹ ਇਸ ਸਾਲ ਨਹੀਂ ਪਹੁੰਚ ਪਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਲੇਬਰ ਇਸ ਸੀਜ਼ਨ ਵਿੱਚ ਪੰਜਾਬ ਪਹੁੰਚਦੀ ਹੈ ਉਹ ਇਸ ਵਾਰ ਅਜੇ ਤੱਕ ਨਹੀਂ ਪਹੁੰਚ, ਕਿਉਂਕਿ ਇੱਕ ਪਾਸੇ ਜਿਥੇ ਟ੍ਰੇਨਾਂ ਘੱਟ ਆ ਰਹੀਆਂ ਨੇ ਉਹਦੇ ਦੂਸਰੇ ਪਾਸੇ ਬੱਸਾਂ ਦਾ ਕਿਰਾਇਆ ਬਹੁਤ ਜਿਆਦਾ ਹੈ ਜਿਸ ਕਾਰਨ ਲੇਬਰ ਨਹੀਂ ਪਹੁੰਚ ਪਾ ਰਹੀ।

ਇਹ ਵੀ ਪੜੋ: ਸਿੱਧੀ ਅਦਾਇਗੀ ਖਿਲਾਫ਼ ਆੜ੍ਹਤੀਆਂ ਦਾ ਐਲਾਨ, ਨਹੀਂ ਕਰਾਂਗੇ ਕਣਕ ਦੀ ਖ਼ਰੀਦ

ABOUT THE AUTHOR

...view details