ਪੰਜਾਬ

punjab

By

Published : Jun 1, 2020, 1:57 PM IST

ETV Bharat / city

ਲੌਕਡਾਊਨ ਤੇ ਲੇਬਰ ਦੀ ਕਮੀ ਦੇ ਚਲਦੇ ਮੰਦਾ ਪਿਆ ਰੇਤਾ-ਬਜਰੀ ਦਾ ਕਾਰੋਬਾਰ

ਲੌਕਡਾਊਨ ਦੇ ਦੌਰਾਨ ਸਾਰੇ ਕਾਰੋਬਾਰ ਠੱਪ ਪੈ ਗਏ ਹਨ। ਇਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੇ ਵਾਪਸ ਉਨ੍ਹਾਂ ਦੇ ਘਰ ਪਰਤਣ ਕਾਰਨ ਕਈ ਕਾਰੋਬਾਰ ਪ੍ਰਭਾਵਤ ਹੋ ਰਹੇ ਹਨ। ਲੇਬਰ ਦੀ ਕਮੀ ਦੇ ਚਲਦੇ ਇਮਾਰਤਾਂ ਤਿਆਰ ਕਰਨ ਤੇ ਰੇਤਾ-ਬਜਰੀ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।

ਮੰਦਾ ਪਿਆ ਰੇਤਾ-ਬਜਰੀ ਦਾ ਕਾਰੋਬਾਰ
ਮੰਦਾ ਪਿਆ ਰੇਤਾ-ਬਜਰੀ ਦਾ ਕਾਰੋਬਾਰ

ਜਲੰਧਰ : ਕੋਰੋਨਾ ਵਾਇਰਸ ਕਾਰਨ ਜਾਰੀ ਲੌਕਡਾਊਨ ਦੇ ਚਲਦੇ ਸਾਰੇ ਕਾਰੋਬਾਰ ਠੱਪ ਹੋ ਗਏ ਹਨ। ਹੁਣ ਲੌਕਡਾਊਨ ਤੋਂ ਬਾਅਦ ਮੁੜ ਕਾਰੋਬਾਰ ਸ਼ੁਰੂ ਹੋਣ 'ਤੇ ਵੀ ਕਾਰੋਬਾਰੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੌਕਡਾਊਨ ਦੌਰਾਨ ਲੇਬਰ ਨਾ ਮਿਲਣ ਕਾਰਨ ਸ਼ਹਿਰ 'ਚ ਰੇਤਾ-ਬਜਰੀ ਦਾ ਕਾਰੋਬਾਰ ਮੰਦਾ ਪੈ ਗਿਆ ਹੈ।

ਇਸ ਬਾਰੇ ਦੱਸਦੇ ਹੋਏ ਰੇਤਾ-ਬਜਰੀ ਦਾ ਕੰਮ ਕਰਨ ਵਾਲੇ ਕਾਰੋਬਾਰੀਆਂ ਤੇ ਦੁਕਾਨਦਾਰਾਂ ਨੇ ਕਿਹਾ ਕਿ ਲੌਕਡਾਊਨ ਕਾਰਨ ਉਨ੍ਹਾਂ ਦਾ ਕੰਮ ਬੇਹਦ ਪ੍ਰਭਾਵਤ ਹੋਇਆ ਹੈ। ਦੂਜੇ ਪਾਸੇ ਵੱਡੀ ਗਿਣਤੀ ਵਿੱਚ ਦਿਹਾੜੀ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਆਪੋ- ਆਪਣੇ ਸੂਬਿਆਂ ਨੂੰ ਚਲੇ ਗਏ ਹਨ। ਇਸ ਕਾਰਨ ਲੇਬਰ ਨਾ ਮਿਲਣ ਕਾਰਨ ਸ਼ਹਿਰ 'ਚ ਬਿਲਡਿੰਗ ਤੇ ਘਰਾਂ ਨੂੰ ਬਣਾਉਣ ਦਾ ਕੰਮ ਤਕਰੀਬਨ ਰੁਕ ਗਿਆ ਹੈ। ਇਸ ਕਾਰਨ ਰੇਤਾ-ਬਜਰੀ ਦਾ ਕਾਰੋਬਾਰ ਵੀ ਬੇਹਦ ਪ੍ਰਭਾਵਤ ਹੋਇਆ ਹੈ।

ਮੰਦਾ ਪਿਆ ਰੇਤਾ-ਬਜਰੀ ਦਾ ਕਾਰੋਬਾਰ

ਹੋਰ ਪੜ੍ਹੋ: ਬੀਜ ਖ਼ਰਾਬ ਨਿਕਲਣ 'ਤੇ ਕਿਸਾਨਾਂ ਨੇ ਐਸ.ਐਸ.ਪੀ ਨੂੰ ਦਰਜ ਕਰਵਾਈ ਸ਼ਿਕਾਇਤ

ਕਾਰੋਬਾਰੀਆਂ ਦਾ ਕਹਿਣਾ ਕਿ ਲੇਬਰ ਨਾ ਮਿਲਣ ਕਾਰਨ ਉਨ੍ਹਾਂ ਕੋਲ ਗਾਹਕਾਂ ਦੀ ਆਮਦ ਲਗਭਗ ਨਾਂ ਦੇ ਬਰਾਬਰ ਹੈ। ਉਨ੍ਹਾਂ ਦੱਸਿਆ ਕਿ ਮਹਿਜ ਉਹ ਹੀ ਮਜ਼ਦੂਰ ਇਥੇ ਰਹਿ ਗਏ ਹਨ ਜਿਨ੍ਹਾਂ ਦਾ ਕੰਮ ਸਹੀ ਢੰਗ ਨਾਲ ਜਾਰੀ ਹੈ ਤੇ ਜਿਹੜੇ ਮਜ਼ਦੂਰ ਇਥੇ ਹਨ ਉਹ ਦੁਗਣੀ ਤਨਖ਼ਾਹ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਮਾਰਤਾਂ ਤੇ ਘਰ ਬਣਾਉਣ ਲਈ ਮਜ਼ਦੂਰਾਂ ਦੀ ਕਮੀ ਹੋਣ ਦੇ ਚਲਦੇ ਉਨ੍ਹਾਂ ਦੀ ਦੁਕਾਨਾਂ ਤੇ ਕੋਈ ਇੱਟਾਂ ਬਜਰੀ ਸੀਮੈਂਟ ਲੈਣ ਨਹੀਂ ਆ ਰਿਹਾ ਹੈ। ਹੁਣ ਤਕਰੀਬਨ ਉਨ੍ਹਾਂ ਦਾ ਕਾਰੋਬਾਰ ਖ਼ਤਮ ਹੋਣ ਦੀ ਕਾਗਾਰ 'ਤੇ ਹੈ।

ABOUT THE AUTHOR

...view details