ਜਲੰਧਰ:ਦੇਸ਼ ’ਚ ਇੱਕ ਵਾਰ ਮੁੜਕੋਰੋਨਾ ਵਾਇਰਸ ਬਹੁਤ ਤੇਜੀ ਨਾਲ ਫੈਲ ਰਿਹਾ ਹੈ ਜਿਸ ਕਾਰਨ ਸਰਕਾਰਾਂ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਪੰਜਾਬ ਸਰਕਾਰ ਨੇ ਸਖਤੀ ਕਰਦੇ ਹਿਦਾਇਤਾਂ ਦਿੱਤੀਆਂ ਸਨ ਕਿ ਸੂਬੇ ’ਚ ਚੱਲਣ ਵਾਲੀਆਂ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਵਿੱਚ ਸਿਰਫ਼ 50 ਫੀਸਦ ਹੀ ਸਵਾਰੀਆਂ ਸਫ਼ਰ ਕਰਨਗੀਆਂ। ਜਿਸ ਤੋਂ ਬਾਅਦ ਜਲੰਧਰ ਦੇ ਬੱਸ ਅੱਡੇ ਉੱਤੇ ਹਾਲਾਤ ਕੁਝ ਬਦਲੇ-ਬਦਲੇ ਹੋਏ ਨਜ਼ਰ ਆਏ। ਇੱਕ ਤਾਂ ਕੋਰੋਨਾ ਕਰਕੇ ਪਹਿਲੇ ਹੀ ਸਵਾਰੀਆਂ ਦੀ ਗਿਣਤੀ ਬਹੁਤ ਘੱਟੀ ਹੋਈ ਹੈ ਅਤੇ ਇਸ ਦੇ ਨਾਲ ਹੀ ਬੱਸਾਂ ਦੇ ਕੰਡਕਟਰ ਵੀ ਸਰਕਾਰ ਦੀਆਂ ਇਨ੍ਹਾਂ ਹਦਾਇਤਾਂ ਦਾ ਪਾਲਣ ਲੋਕਾਂ ਕੋਲੋਂ ਕਰਵਾ ਰਹੇ ਹਨ।
ਇਹ ਵੀ ਪੜੋ: ਵਿਆਹੁਤਾ ਵਲੋਂ ਫਾਹਾ ਲੈ ਕੇ ਖੁਦਕੁਸ਼ੀ, ਪੁਲਿਸ ਵੱਲੋਂ ਜਾਂਚ ਸ਼ੁਰੂ