ਪੰਜਾਬ

punjab

ETV Bharat / city

ਡਰੇਨ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ - ਜਲੰਧਰ

ਜਲੰਧਰ ਦੇ ਫਿਲੌਰ ਦੇ ਪਿੰਡ ਸੈਫਾਬਾਦ ਦੀ ਡਰੇਨ (Drain) ਵਿਚੋਂ ਇਕ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ।ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ ਅਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

ਡਰੇਨ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
ਡਰੇਨ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

By

Published : Nov 12, 2021, 2:26 PM IST

ਜਲੰਧਰ: ਫਿਲੌਰ ਦੇ ਨਜ਼ਦੀਕੀ ਪਿੰਡ ਸੈਫਾਬਾਦ ਦੀ ਡਰੇਨ (Drain) ਵਿੱਚੋ ਇੱਕ ਔਰਤ ਦੀ ਲਾਸ਼ ਮਿਲਣ ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮ੍ਰਿਤਕ ਔਰਤ ਦੇ ਬੇਟੇ ਰਾਜੂ ਨੇ ਅਪਣੀ ਮਾਂ ਕਮਲਾ ਰਾਣੀ ਦੀ ਲਾਸ਼ ਦੀ ਪਛਾਣ ਕੀਤੀ। ਜਿਸ ਨੂੰ ਇੱਕ ਭਾਰੀ ਪੱਥਰ ਨਾਲ ਬੰਨ ਕੇ ਡਰੇਨ ਵਿੱਚ ਸੁਟਿਆ ਹੋਇਆ ਸੀ ਅਤੇ ਲਾਸ਼ ਪੂਰੀ ਤਰ੍ਹਾਂ ਗਲ ਸੜ੍ਹ ਚੁੱਕੀ ਸੀ।

ਡਰੇਨ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
ਮ੍ਰਿਤਕ ਦੇ ਬੇਟੇ ਰਾਜੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਯੂ ਪੀ ਦੇ ਰਹਿਣ ਵਾਲੇ ਹਨ ਅਤੇ ਕਾਫੀ ਸਮੇਂ ਤੋਂ ਇੱਥੇ ਰਹਿ ਰਹੇ ਹਨ। ਉਸਦੀ ਮਾਤਾ ਕਮਲਾ ਰਾਣੀ ਉਸ ਦੇ ਦੂਜੇ ਭਰਾ ਕੋਲ ਰਹਿੰਦੀ ਸੀ ਅਤੇ ਬੀਤੀ 5 ਨਵੰਬਰ ਨੂੰ ਉਸ ਦੀ ਮਾਂ ਘਰ ਇਹ ਕਹਿ ਕੇ ਗਈ ਕਿ ਨਾਲ ਦੇ ਪਿੰਡ ਵਿੱਚ ਗਿਆਨੀ ਬਾਬੇ ਦੀ ਜਗ੍ਹਾਂ ਉਤੇ ਮੱਥਾ ਟੇਕਣ ਜਾ ਰਹੀ ਹੈ ਪਰ ਉਸ ਤੋਂ ਬਾਅਦ ਉਸਦੀ ਮਾਤਾ ਲਾਪਤਾ ਹੋ ਗਈ।

ਉਨ੍ਹਾਂ ਦੱਸਿਆ ਕਿ ਮਾਤਾ ਦੀ ਬਹੁਤ ਤਲਾਸ਼ ਕਰਨ ਤੋਂ ਬਾਅਦ ਵੀ ਕੁਝ ਪਤਾ ਨਹੀ ਲੱਗਿਆ। ਜਿਸ ਉਤੇ ਉਸਨੇ ਥਾਣਾ ਫਿਲੌਰ ਵਿੱਚ ਸ਼ਿਕਾਇਤ ਦਿੱਤੀ ਪਰ ਗਿਆਨੀ ਬਾਬਾ ਨੇ ਉਸ ਨੂੰ ਬੁਲਾਇਆ ਅਤੇ ਕਿਹਾ ਕਿ ਉਸ ਦੀ ਦਿਵਿਆ ਸ਼ਕਤੀ ਰਾਹੀ ਉਸ ਨੂੰ ਪਤਾ ਹੈ ਕਿ ਉਸਦੀ ਮਂ ਦੀ ਲਾਸ਼ ਸੈਫਾਬਾਦ ਵਾਲੀ ਡਰੇਨ ਵਿੱਚ ਹੈ। ਜਿਸ ਤੋਂ ਬਾਅਦ ਗਿਆਨੀ ਬਾਬਾ ਅਤੇ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰ ਡਰੇਨ ਉਤੇ ਪੁੱਜੇ ਅਤੇ ਜਦ ਪਾਣੀ ਨੂੰ ਖੰਘਾਲਿਆ ਤਾਂ ਉਸ ਦੀ ਮਾਤਾ ਦੀ ਲਾਸ਼ ਗਲੀ ਸੜੀ ਹਾਲਤ ਵਿੱਚ ਬਿਨਾ ਕੱਪੜਿਆਂ ਤੋਂ ਪਈ ਸੀ।

ਲਾਸ਼ ਮਿਲਣ ਦੀ ਜਾਣਕਾਰੀ ਤੁਰੰਤ ਪਿੰਡ ਵਾਲਿਆ ਨੇ ਫਿਲੌਰ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਮੌਕੇ ਤੇ ਐਸ.ਐਚ.ਓ.ਸੰਜੀਵ ਕਪੂਰ ਅਤੇ ਡੀ.ਐਸ.ਪੀ.ਹਰਨੀਲ ਸਿੰਘ ਭਾਰੀ ਫੋਰਸ ਸਮੇਤ ਮੌਕੇ ਉਤੇ ਪੁੱਜੇ ਅਤੇ ਡਰੇਨ ਵਿੱਚੋਂ ਲਾਸ਼ ਬਾਹਰ ਕਢਵਾਈ।

ਡੀ.ਐਸ.ਪੀ. ਹਰਨੀਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਕਤ ਮਹਿਲਾ ਪਿਛਲੇ ਕੁਝ ਦਿਨਾਂ ਤੋਂ ਗਾਇਬ ਸੀ। ਜਿਸ ਦੀ ਲਾਸ਼ ਮਿਲੀ ਹੈ। ਉਹਨਾਂ ਨੇ ਹੱਤਿਆ ਦੇ ਨਾਲ-ਨਾਲ ਜਬਰ-ਜਨਾਹ ਦਾ ਸ਼ੱਕ ਵੀ ਜਤਾਇਆ ਅਤੇ ਕਿਹਾ ਪੋਸਟਮਾਰਟਮ (Postmortem) ਦੀ ਰਿਪੋਰਟ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆਵੇਗੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ।ਉਨ੍ਹਾਂ ਦੱਸਿਆ ਹੈ ਕਿ ਗਿਆਨੀ ਬਾਬੇ ਨੂੰ ਸ਼ੱਕ ਦੇ ਆਧਾਰ ਉਤੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ।
ਇਹ ਵੀ ਪੜੋ:ਨਜਾਇਜ ਕਬਜੇ ਦੇ ਦੋਸ਼ ਲਗਾਉਂਦਿਆਂ ਪੀੜਤ ਲੋਕਾਂ ਨੇ ਲਗਾਇਆ ਧਰਨਾ

ABOUT THE AUTHOR

...view details