ਪੰਜਾਬ

punjab

ETV Bharat / city

ਜਲੰਧਰ: ਲੁਟੇਰੇ ਕਾਰ ਦਾ ਸ਼ੀਸ਼ਾ ਤੋੜ 4 ਲੱਖ ਰੁਪਏ ਲੈ ਹੋਏ ਫਰਾਰ

ਪੀੜਤ ਮਨਦੀਪ ਸਿੰਘ ਨੇ ਬਾਹਰ ਜਾਣ ਲਈ ਕਿਸੇ ਏਜੰਟ ਨੂੰ 4 ਲੱਖ ਰੁਪਏ ਦਿੱਤੇ ਸਨ, ਪਰ ਉਸ ਦਾ ਕੰਮ ਨਹੀਂ ਬਣਿਆ ਜਿਸ ਤੋਂ ਬਾਅਦ ਉਹ ਏਜੰਟ ਤੋਂ ਆਪਣੇ ਪੈਸੇ ਵਾਪਸ ਲੈ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਇਹ ਘਟਨਾ ਵਾਪਰ ਗਈ।

By

Published : Jul 3, 2021, 7:24 PM IST

ਜਲੰਧਰ: ਲੁਟੇਰੇ ਕਾਰ ਦਾ ਸ਼ੀਸ਼ਾ ਤੋੜ 4 ਲੱਖ ਰੁਪਏ ਲੈ ਹੋਏ ਫਰਾਰ
ਜਲੰਧਰ: ਲੁਟੇਰੇ ਕਾਰ ਦਾ ਸ਼ੀਸ਼ਾ ਤੋੜ 4 ਲੱਖ ਰੁਪਏ ਲੈ ਹੋਏ ਫਰਾਰ

ਜਲੰਧਰ:ਲੁਟੇਰਿਆ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਦਿਨ-ਦਿਹਾੜੇ ਲੁੱਟ ਕਰ ਫਰਾਰ ਹੋ ਜਾਂਦੇ ਹਨ। ਅਜਿਹਾ ਹੀ ਤਾਜਾ ਮਾਮਲਾ ਜਲੰਧਰ ਦੇ ਪਿੰਡ ਰੇੜ੍ਹ ਦਾ ਹੈ ਜਿਥੇ ਦੁਪਹਿਰ ਵੇਲੇ ਬਦਮਾਸ਼ ਕਾਰ ਦਾ ਸ਼ੀਸ਼ਾ ਤੋੜ ਕੇ ਕਾਰ ’ਚ ਪਏ 4 ਲੱਖ ਲੈ ਫਰਾਰ ਹੋ ਗਏ।

ਜਲੰਧਰ: ਲੁਟੇਰੇ ਕਾਰ ਦਾ ਸ਼ੀਸ਼ਾ ਤੋੜ 4 ਲੱਖ ਰੁਪਏ ਲੈ ਹੋਏ ਫਰਾਰ

ਇਹ ਵੀ ਪੜੋ: ਸਿਰਸਾ ਤੋਂ ਦਿਲ ਦਹਿਲਾਉਣਾ ਵਾਲਾ ਵੀਡੀਓ Live

ਕਾਰ ਦੇ ਮਾਲਕ ਨੇ ਦੱਸਿਆ ਕਿ ਉਹ ਕਿਸੇ ਏਜੰਟ ਕੋਲੋਂ ਆਪਣੇ ਪੈਸੇ ਵਾਪਸ ਲੈ ਕੇ ਆਇਆ ਸੀ ਅਤੇ ਦੁਪਹਿਰੇ ਖਾਣਾ ਖਾਣ ਲਈ ਉਹ ਇੱਕ ਹੋਟਲ ’ਤੇ ਗਿਆ ਜਦੋਂ ਹੀ ਉਹ ਅੰਦਰ ਗਿਆ ਤਾਂ ਮੋਟਰਸਾਈਕਲ ਸਵਾਲ ਕਾਰ ਦਾ ਸ਼ੀਸ਼ਾ ਤੋੜ ਪੈਸੇ ਲੈ ਫਰਾਰ ਹੋ ਗਏ।

ਦੱਸ ਦਈਏ ਕਿ ਪੀੜਤ ਮਨਦੀਪ ਸਿੰਘ ਨੇ ਬਾਹਰ ਜਾਣ ਲਈ ਕਿਸੇ ਏਜੰਟ ਨੂੰ 4 ਲੱਖ ਰੁਪਏ ਦਿੱਤੇ ਸਨ, ਪਰ ਉਸ ਦਾ ਕੰਮ ਨਹੀਂ ਬਣਿਆ ਜਿਸ ਤੋਂ ਬਾਅਦ ਉਹ ਏਜੰਟ ਤੋਂ ਆਪਣੇ ਪੈਸੇ ਵਾਪਸ ਲੈ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਇਹ ਘਟਨਾ ਵਾਪਰ ਗਈ। ਉਥੇ ਹੀ ਇਸ ਸਬੰਧੀ ਜਦੋਂ ਥਾਣਾ ਨੰਬਰ 8 ਦੇ ਐਸਐਚਓ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਮੀਡੀਆ ਦੇ ਨਾਲ ਗੱਲਬਾਤ ਬਿਨਾਂ ਕਰਦੇ ਹੋਏ ਹੀ ਉੱਥੋਂ ਨਿਕਲ ਗਏ।
ਇਹ ਵੀ ਪੜੋ: Agricultural Laws: ਪਿੰਡਾਂ ’ਚ ਸਿਆਸੀ ਪਾਰਟੀਆਂ ਦੇ ਬਾਈਕਾਟ ਦੇ ਲੱਗੇ ਬੈਨਰ

ABOUT THE AUTHOR

...view details