ਜਲੰਧਰ : ਜ਼ਿਲ੍ਹੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਕ ਕਲਯੁਗੀ ਮਾਂ ਆਪਣੇ ਡੇਢ ਸਾਲ ਦੇ ਬੱਚੇ ਨੂੰ ਇੱਕਲਾ ਛੱਡ ਕੇ ਫਰਾਰ ਹੋ ਗਈ ਹੈ।
ਸ਼ਰਮਨਾਕ! ਬੱਚੇ ਨੂੰ ਬੱਸ ਸਟੈਂਡ 'ਤੇ ਇੱਕਲਾ ਛੱਡ ਕੇ ਮਾਂ ਹੋਈ ਫਰਾਰ, ਵੀਡੀਓ ਵਾਇਰਲ - child
ਜਲੰਧਰ ਵਿਖੇ ਇਨਸਾਨੀਅਤ ਨੂੰ ਝੰਜੋੜਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ ਮਹਿਲਾਂ ਆਪਣੇ ਡੇਢ ਸਾਲ ਦੇ ਬੱਚੇ ਨੂੰ ਇੱਕ ਦੁਕਾਨ ਉੱਤੇ ਛੱਡ ਕੇ ਉੱਥੋਂ ਫਰਾਰ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਜਾਣਕਾਰੀ ਮੁਤਾਬਕ ਜ਼ਿਲ੍ਹਾ ਬੱਸ ਸਟੈਂਡ ਉੱਤੇ ਦੁਪਹਿਰ 12 ਵਜੇ ਦੇ ਕਰੀਬ ਇੱਕ ਮਹਿਲਾ ਇੱਕ ਨਵਜਾਤ ਬੱਚੇ ਨੂੰ ਗੋਦ ਵਿੱਚ ਲੈ ਕੇ ਪੁੱਜੀ। ਕੁਝ ਹੀ ਸਮੇਂ ਵਿੱਚ ਉਹ ਇੱਕ ਦੁਕਾਨ ਅੰਦਰ ਦਾਖਲ ਹੋਈ ਉਸ ਨੇ ਬਾਥਰੂਮ ਜਾਣ ਦਾ ਬਹਾਨਾ ਕਰਕੇ ਮਹਿਲਾ ਦੁਕਾਨਦਾਰ ਨੂੰ ਕੁਝ ਚਿਰ ਲਈ ਬੱਚੇ ਦਾ ਖਿਆਲ ਰੱਖਣ ਲਈ ਕਿਹਾ। ਕਾਫ਼ੀ ਸਮਾਂ ਬੀਤ ਜਾਣ ਮਗਰੋਂ ਜਦ ਮਹਿਲਾ ਵਾਪਸ ਨਹੀਂ ਆਈ ਤਾਂ ਮਹਿਲਾ ਦੁਕਾਨਦਾਰ ਨੇ ਇਸ ਗੱਲ ਦੀ ਜਾਣਕਾਰੀ ਬੱਸ ਅੱਡਾ ਪ੍ਰਬੰਧਕ ਦਫ਼ਤਰ ਵਿੱਚ ਦੱਸੀ। ਮਾਮਲਾ ਪਤਾ ਲੱਗਦੇ ਹੀ ਬੱਸ ਸਟੈਂਡ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਮੌਕੇ ਉੱਤੇ ਪੁੱਜੀ ਪੁਲਿਸ ਨੇ ਬੱਚੇ ਨੂੰ ਸੁਰੱਖਿਅਤ ਆਪਣੇ ਕੋਲ ਰੱਖ ਲਿਆ। ਇਸ ਦੌਰਾਨ ਬੱਚੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਗਈ। ਇਸ ਤੋਂ ਬਾਅਦ ਬੱਚੇ ਦੇ ਪਠਾਨਕੋਟ 'ਚ ਰਹਿੰਦੇ ਦਾਦਾ-ਦਾਦੀ ਤੱਕ ਪੁੱਜੀ ਅਤੇ ਉਨ੍ਹਾਂ ਬੱਚੇ ਨੂੰ ਹਾਸਿਲ ਕਰਨ ਸਬੰਧੀ ਜਲੰਧਰ ਪੁਲਿਸ ਨਾਲ ਰਾਬਤਾ ਕੀਤਾ। ਪੁਲਿਸ ਮੁਤਾਬਿਕ ਬੱਚੇ ਦਾ ਮੈਡੀਕਲ ਕਰਵਾਉਣ ਉਪਰੰਤ ਪੂਰੀ ਕਾਨੂੰਨੀ ਕਰਵਾਈ ਕਰ ਕੇ ਬੱਚਾ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ।