ਜਲੰਧਰ:ਪੰਜਾਬ ਦੀਆਂ ਸੜਕਾਂ ਦੇ ਕਿਨਾਰੇ ਸਰਦੀਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗੁੜ ਦੇ ਕਾਰੋਬਾਰੀ ਪਹੁੰਚ ਦੇ ਹਨ। ਇਹ ਕਾਰੋਬਾਰੀ ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ ਵੱਲੋਂ ਆ ਕੇ ਨਾ ਸਿਰਫ਼ ਪੰਜਾਬ ਵਿੱਚ ਗੁੜ ਦਾ ਕਾਰੋਬਾਰ (the molasses business) ਕਰਦੇ ਹਨ, ਬਲਕਿ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇ ਨਾਲ ਨਾਲ ਕਿਸਾਨਾਂ ਨੂੰ ਗੰਨੇ ਦੀ ਛੇਤੀ ਅਦਾਇਗੀ ਵਿੱਚ ਵੀ ਆਪਣਾ ਰੋਲ ਅਦਾ ਕਰਦੇ ਹਨ। ਗੁੜ ਕਾਰੋਬਾਰੀਆਂ 'ਤੇ ਸਾਡੀ ਇੱਕ ਖਾਸ ਰਿਪੋਰਟ ...
ਪਹਿਲੇ ਵੱਡੇ ਕਿਸਾਨ ਕਰਦੇ ਸਨ ਗੁੜ ਦਾ ਕਾਰੋਬਾਰ, ਪਿੰਡਾਂ ਵਿੱਚ ਲੱਗਦੇ ਸੀ ਵੇਲਣੇ
ਇੱਕ ਜ਼ਮਾਨਾ ਹੁੰਦਾ ਸੀ ਜਦ ਪੰਜਾਬ ਵਿੱਚ ਕਿਸਾਨ ਆਪਣੇ ਖੇਤਾਂ ਵਿੱਚ ਉਗਾਏ ਹੋਏ ਗੰਨੇ ਤੋਂ ਰਸ ਕੱਢ ਕੇ ਉਸ ਦਾ ਗੁੜ ਬਣਾ ਕੇ ਇਹ ਕਾਰੋਬਾਰ ਕਰਦੇ ਸੀ। ਉਨ੍ਹਾਂ ਦਿਨਾਂ ਦੇ ਵਿੱਚ ਪੰਜਾਬ ਵਿੱਚ ਲੱਗਣ ਵਾਲੇ ਗੰਨੇ ਦੇ ਰਸ ਕੱਢਣ ਵਾਲੇ ਵੇਲਣੇ ਪਿੰਡਾਂ ਵਿਚ ਅਤੇ ਜ਼ਿਮੀਂਦਾਰਾਂ ਦੇ ਖੇਤਾਂ ਵਿੱਚ ਆਮ ਦਿਖਾਈ ਦਿੰਦੇ ਸਨ।
ਉਸ ਵੇਲੇ ਗੁੜ ਦਾ ਇਹ ਕਾਰੋਬਾਰ ਪੰਜਾਬ ਦੇ ਵੱਡੇ ਕਿਸਾਨ ਕਰਦੇ ਸਨ (business of jaggery was done by big farmers of Punjab)। ਹੌਲੀ ਹੌਲੀ ਵੱਡੇ ਕਿਸਾਨਾਂ ਦਾ ਇਹ ਗੰਨਾ ਸ਼ੂਗਰ ਮਿੱਲਾਂ ਵਿੱਚ ਜਾਣ ਲੱਗ ਪਿਆ ਅਤੇ ਉੱਥੋਂ ਸਿੱਧੀ ਅਦਾਇਗੀ ਦੇ ਚੱਲਦੇ ਉਨ੍ਹਾਂ ਨੇ ਹੌਲੀ ਹੌਲੀ ਗੁੜ ਦਾ ਇਹ ਕਾਰੋਬਾਰ ਬੰਦ ਕਰ ਦਿੱਤਾ।
ਪੰਜਾਬ ਵਿੱਚ ਗੁੜ ਦਾ ਕਾਰੋਬਾਰ ਹੌਲੀ ਹੌਲੀ ਆਇਆ ਪਰਵਾਸੀਆਂ ਦੇ ਹੱਥ
ਵੱਡੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਲਗਾਏ ਗਏ ਰਸ ਕੱਢਣ ਦੇ ਵੇਲਣੇ ਤੇ ਗੁੜ ਦੇ ਕਾਰੋਬਾਰ ਨੂੰ ਬੰਦ ਕਰਨ ਤੋਂ ਬਾਅਦ ਹੁਣ ਇਹ ਕਾਰੋਬਾਰ ਪੰਜਾਬ, ਰਾਜਸਥਾਨ, ਯੂ.ਪੀ ਤੋਂ ਆਏ ਲੋਕ ਕਰਨ ਲੱਗ ਪਏ ਹਨ। ਜਿਸ ਦੇ ਚੱਲਦੇ ਪੰਜਾਬ ਵਿੱਚ ਜਿੱਥੇ ਗੰਨੇ ਦਾ ਰਸ ਕੱਢਣ ਵਾਲੇ ਵੇਲਣੇ ਕਿਸਾਨਾਂ ਦੇ ਖੇਤਾਂ ਵਿੱਚ ਅਤੇ ਪਿੰਡਾਂ ਵਿੱਚ ਨਜ਼ਰ ਆਉਂਦੇ ਸਨ।
ਇਹ ਹੁਣ ਸੜਕ ਦੇ ਕਿਨਾਰੇ ਨਜ਼ਰ ਆਉਂਦੇ ਹਨ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਲੈ ਕੇ ਇਹ ਲੋਕ ਪੰਜਾਬ ਦੀਆਂ ਸੜਕਾਂ ਦੇ ਕਿਨਾਰੇ ਆਪਣੇ ਅੱਡੇ ਬਣਾ ਕੇ ਅਤੇ ਛੋਟੇ ਕਿਸਾਨਾਂ ਕੋਲੋਂ ਗੰਨਾ ਖ਼ਰੀਦ ਕੇ ਗੁੜ ਦਾ ਕਾਰੋਬਾਰ ਕਰਦੇ ਹਨ। ਇਸ ਨਾਲ ਨਾ ਸਿਰਫ਼ ਇਨ੍ਹਾਂ ਦਾ ਕਾਰੋਬਾਰ ਚੱਲਦਾ ਹੈ, ਨਾਲ ਹੀ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਦਾ ਵੀ ਰੋਜ਼ੀ ਦਾ ਸਾਧਨ ਬਣ ਜਾਂਦਾ ਹੈ, ਜੋ ਲੋਕ ਇਨ੍ਹਾਂ ਦੇ ਨਾਲ ਆਉਂਦੇ ਹਨ।