ਜਲੰਧਰ: ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ (Captain Manpreet Singh) ਅਤੇ ਫਾਰਵਰਡ ਖਿਡਾਰੀ ਮਨਦੀਪ ਸਿੰਘ (Mandeep Singh) ਅੱਜ ਜਲੰਧਰ ਵਿਖੇ ਪੂਜਾ ਐਂਟਰਪ੍ਰਾਈਜ਼ਿਜ਼ (Pooja Enterprises) ਫੈਕਟਰੀ ਵਿਖੇ ਪੁੱਜੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਓਲੰਪਿਕ ਹਾਕੀ ਵਿੱਚ ਕਾਂਸੀ ਤਮਗਾ (Bronze Medal) ਜਿੱਤਣ ਤੋਂ ਬਾਅਦ ਉਹ ਉਸ ਫੈਕਟਰੀ ਵਿੱਚ ਪਹੁੰਚੇ ਜਿਸ ਫੈਕਟਰੀ ਦੀਆਂ ਬਣੀਆਂ ਹਾਕੀਆਂ ਨਾਲ ਉਨ੍ਹਾਂ ਨੇ ਓਲੰਪਿਕ ਵਿੱਚ ਖੇਡ ਕੇ ਕਾਂਸੀ ਤਮਗਾ ਹਾਸਿਲ ਕੀਤਾ। ਜਲੰਧਰ ਦੇ ਲੈਦਰ ਕੰਪਲੈਕਸ ਵਿਖੇ ਸਥਿਤ ਪੂਜਾ ਐਂਟਰਪ੍ਰਾਈਜ਼ਿਜ਼ ਜੋ ਅਲਫਾ ਹਾਕੀ ਬਰੈਂਡ ਦੀਆਂ ਹਾਕੀਆਂ ਬਣਾਉਂਦੀ ਹੈ, ਦੇ ਮਾਲਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।ਇਸ ਮੌਕੇ ਖਿਡਾਰੀਆਂ ਨੇ ਕੰਪੋਜ਼ਿਟ ਹਾਕੀ (Composite hockey) ਨੂੰ ਬਣਾਉਣ ਦੇ ਪ੍ਰੋਸੈਸ ਬਾਰੇ ਜਾਣਿਆ। ਇਸ ਦੇ ਨਾਲ-ਨਾਲ ਕੁਝ ਜ਼ਰੂਰੀ ਸਲਾਹਾਂ ਵੀ ਦਿੱਤੀਆਂ।
ਬਹੁਤ ਮਾਣ ਵਾਲੀ ਗੱਲ ਹੈ ਕਿ ਜਲੰਧਰ ਦੀਆਂ ਹਾਕੀਆਂ ਦੀ ਵਿਦੇਸ਼ਾਂ ਵਿਚ ਹੈ ਧੂਮ
ਇਸ ਮੌਕੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਖਿਡਾਰੀ ਮਨਦੀਪ ਸਿੰਘ ਉੱਥੇ ਹਾਕੀ ਖੇਡਦੇ ਵੀ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਜਿਸ ਹਾਕੀ ਨਾਲ ਖੇਡ ਕੇ ਉਨ੍ਹਾਂ ਨੇ ਓਲੰਪਿਕ ਵਿੱਚ ਕਾਂਸੀ ਤਮਗਾ ਹਾਸਲ ਕੀਤਾ ਹੈ। ਉਹ ਹਾਕੀ ਉਨ੍ਹਾਂ ਦੇ ਆਪਣੇ ਸ਼ਹਿਰ ਜਲੰਧਰ ਦੀ ਬਣਦੀ ਹੈ, ਜਿਸ ਦੀ ਵਿਦੇਸ਼ਾਂ ਵਿਚ ਵੀ ਖੂਬ ਚੜ੍ਹਾਈ ਹੈ। ਮਨਪ੍ਰੀਤ ਸਿੰਘ ਨੇ ਕਿਹਾ ਕਿ ਜਲੰਧਰ ਵਿਖੇ ਬਣਨ ਵਾਲੀਆਂ ਇਨ੍ਹਾਂ ਹਾਕੀਆਂ ਬਾਰੇ ਅੱਜ ਪੂਰੀ ਦੁਨੀਆ ਦੇ ਹਾਕੀ ਖਿਡਾਰੀ ਉਨ੍ਹਾਂ ਨੂੰ ਆ ਕੇ ਪੁੱਛਦੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਹਾਕੀ ਦੀ ਇੱਕ ਵਾਰ ਫਿਰ ਸ਼ੁਰੂਆਤ ਹੋਈ ਹੈ ਅਤੇ ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਇਸ ਨਾਲ ਹਾਕੀ ਉਦਯੋਗ ਹੋਰ ਪ੍ਰਫੁੱਲਿਤ ਹੋਵੇਗਾ।
ਹਾਕੀ ਓਲੰਪੀਅਨ ਮਨਪ੍ਰੀਤ ਸਿੰਘ ਤੇ ਮਨਦੀਪ ਪੁੱਜੇ ਐਲਫਾ ਹਾਕੀ ਦੀ ਫੈਕਟਰੀ ਉਧਰ ਹਾਕੀ ਖਿਡਾਰੀਆਂ ਦੇ ਆਪਣੀ ਫੈਕਟਰੀ ਵਿੱਚ ਪਹੁੰਚਣ 'ਤੇ ਪੂਜਾ ਇੰਟਰਪ੍ਰਾਈਜ਼ਿਜ਼ ਦੇ ਐਮ ਡੀ ਨਿਤਿਨ ਮਹਾਜਨ ਨੇ ਵੀ ਕਿਹਾ ਕਿ ਉਨ੍ਹਾਂ ਵਾਸਤੇ ਇਹ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਅੱਜ ਇਹ ਖਿਡਾਰੀ ਜਿਨ੍ਹਾਂ ਨੇ ਉਨ੍ਹਾਂ ਦੀ ਹਾਕੀ ਨਾਲ ਖੇਡ ਕੇ ਓਲੰਪਿਕ ਵਿੱਚ ਕਾਂਸੀ ਤਮਗਾ ਜਿੱਤਿਆ, ਉਨ੍ਹਾਂ ਦੀ ਫੈਕਟਰੀ ਵਿੱਚ ਪੁੱਜੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਕੀ ਖਿਡਾਰੀਆਂ ਨੇ ਜਿੱਥੇ ਇਸ ਬਾਰੇ ਪੂਰੀ ਜਾਣਕਾਰੀ ਲਈ ਕਿ ਹਾਕੀ ਕਿਸ ਤਰ੍ਹਾਂ ਬਣਾਈ ਜਾਂਦੀ ਹੈ। ਇਸ ਦੇ ਨਾਲ-ਨਾਲ ਕੁਝ ਸਲਾਹਾਂ ਹਾਕੀ ਖਿਡਾਰੀਆਂ ਨੇ ਵੀ ਦਿੱਤੀਆਂ ਜਿਸ 'ਤੇ ਗੌਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਓਪੀ ਧਨਖੜ ਨੇ ਛੇੜਿਆ ਨਵਾਂ ਵਿਵਾਦ, ਕਿਸਾਨਾਂ ‘ਤੇ ਲਗਾਇਆ ਵੱਡਾ ਇਲਜਾਮ