ਜਲੰਧਰ: ਜਲੰਧਰ- ਜੰਮੂ ਕੌਮੀ ਸ਼ਾਹ ਮਾਰਗ 'ਤੇ ਸਥਿਤ ਪਿੰਡ ਪੰਚਰਗਾ ਨੇੜੇ ਵੀਰਵਾਰ ਸਵੇਰੇ ਆਲਟੋ ਤੇ ਇਨੋਵਾ ਵਿਚਕਾਰ ਭਿਆਨਕ ਟੱਕਰ ਹੋਣ ਕਾਰਨ 5 ਦੀ ਮੌਤ ਹੋ ਗਈ ਹੈ। ਜੰਮੂ ਤੋਂ ਜਲੰਧਰ ਵੱਲ ਆ ਰਹੀ ਅਲਟੋ ਕਾਰ ਇੱਕ ਇਨੋਵਾ ਗੱਡੀ ਨਾਲ ਟਕਰਾ ਗਈ।
ਆਲਟੋ ਤੇ ਇਨੋਵਾ ਵਿੱਚਕਾਰ ਟੱਕਰ, 3 ਔਰਤਾਂ ਸਣੇ 5 ਦੀ ਮੌਤ - ਇਨੋਵਾ
ਜਲੰਧਰ- ਜੰਮੂ ਕੌਮੀ ਸ਼ਾਹਰਾਹ 'ਤੇ ਆਲਟੋ ਤੇ ਇਨੋਵਾ ਵਿੱਚਕਾਰ ਹੋਈ ਭਿਆਨਕ ਟੱਕਰ। ਹਾਦਸੇ 'ਚ 3 ਔਰਤਾਂ ਸਣੇ 5 ਦੀ ਮੌਤ,ਜਦ ਕਿ 3 ਗੰਭੀਰ ਜ਼ਖ਼ਮੀ ਹੋ ਗਏ ਹਨ।
ਫ਼ੋਟੋ
ਸਿਮਰਜੀਤ ਬੈਂਸ ਨੇ ਮੁੜ ਦਹੁਰਾਈ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲੇ ਜਾਣ ਦੀ ਮੰਗ
ਇਸ ਹਾਦਸੇ 'ਚ ਕਾਰ ਸਵਾਰ 2 ਪੁਰਸ਼ਾਂ ਤੇ 3 ਔਰਤਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦ ਕਿ ਇਨੋਵਾ ਸਵਾਰ 3 ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ। ਮੌਕੇ 'ਤੇ ਪੁੱਜੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।