ਜਲੰਧਰ : ਪਤੰਗ ਉਡਾਉਂਦੇ ਬੱਚੇ ਦੀ ਡੋਰ ਬਿਜਲੀ ਦੀ ਤਾਰਾਂ 'ਤੇ ਪੈ ਗਈ ਉਸ ਦੇ ਨਾਲ ਦੋ ਹੋਰ ਬੱਚੇ ਵੀ ਜ਼ਖ਼ਮੀ ਹੋ ਗਏ ਹਨ। ਇਸ ਸਭ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਇੱਕ ਬੱਚੇ ਨੂੰ ਅੱਗੇ ਨਿਜੀ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ। ਕੌਂਸਲਰ ਸਮੇਤ ਹੋਰ ਲੋਕਾਂ ਨੇ ਕਿਹਾ ਕਿ ਡੀਸੀ ਤੋਂ ਚਾਈਨਾ ਡੋਰ ਵੇਚਣ ਵਾਲੇ 'ਤੇ ਮਾਮਲਾ ਦਰਜ ਕਰਨ ਦੀ ਮੰਗ ਰੱਖਦੇ ਹਨ।
ਚਾਈਨਾ ਡੋਰ ਦਾ ਆਤੰਕ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ, ਪਰ ਅਜੇ ਤੱਕ ਦੁਕਾਨਦਾਰ ਇਸ ਨੂੰ ਵੇਚਣ ਤੋਂ ਨਹੀਂ ਪਿੱਛੇ ਹਟ ਰਹੇ। ਲਗਾਤਾਰ ਲੋਕ ਇਸ ਡੋਰ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਰਹੇ ਹਨ ਅਤੇ ਕੁੱਝ ਲੋਕਾਂ ਦੀ ਇਸ ਡੋਰ ਦੇ ਕਾਰਨ ਮੌਤ ਵੀ ਹੋ ਰਹੀ ਹੈ।
ਡੋਰ ਨੂੰ ਪ੍ਰਸ਼ਾਸਨ ਨੇ ਬੰਦ ਵੀ ਕੀਤਾ ਹੋਇਆ ਹੈ ਪਰ ਕਮਜ਼ੋਰ ਕਾਨੂੰਨ ਦੇ ਚੱਲਦੇ ਦੁਕਾਨਦਾਰ ਇਸ ਨੂੰ ਧੜੱਲੇ ਨਾਲ ਵੇਚ ਰਹੇ ਹਨ। ਸਥਾਨਕ ਸੰਤੋਸ਼ ਨਗਰ ਵਿੱਚ ਇੱਕ ਹਾਦਸੇ ਵਿੱਚ ਤਿੰਨ ਬੱਚੇ ਜ਼ਖ਼ਮੀ ਹੋ ਗਏ ਜਿਸ ਵਿੱਚ ਇੱਕ ਦੀ ਹਾਲਤ ਗੰਭੀਰ ਹੈ। ਜਾਣਕਾਰੀ ਦੇ ਅਨੁਸਾਰ ਡੋਰ ਲੁੱਟ ਰਹੇ ਅੰਕੁਸ਼ ਨੂੰ ਬਿਜਲੀ ਦਾ ਝਟਕਾ ਲੱਗ ਗਿਆ ਜਿਸ ਤੋਂ ਬਾਅਦ ਉਹ ਸੜ੍ਹ ਗਿਆ ਦੋ ਬੱਚੇ ਹੋਰ ਵੀ ਉਸਦੇ ਨਾਲ ਜ਼ਖ਼ਮੀ ਹੋਏ ਹਨ।
ਵਾਰਡ ਨੰਬਰ 17 ਦੇ ਕੌਂਸਲਰ ਸ਼ੈਲੀ ਖੰਨਾ, ਅੰਸ਼ੁਕ ਖੰਨਾ, ਅੰਕੁਸ਼ ਨਾਮ ਦੇ ਇਸ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਲਿਆਇਆ ਗਿਆ ਜਿੱਥੇ ਉਸ ਦੇ ਅੱਗੇ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਕੌਂਸਲਰ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਬਾਕੀਆਂ ਦੇ ਨਾਲ ਜਲਦ ਡੀਸੀ ਤੋਂ ਇਸ ਮਾਮਲੇ ਦੇ ਸਬੰਧੀ ਮਿਲਣਗੇ ਤਾਂ ਜੋ ਡੋਰ ਵੇਚਣ ਵਾਲਿਆਂ 'ਤੇ ਪਾਬੰਦੀ ਲਗਾਈ ਜਾ ਸਕੇ। ਸਿਵਲ ਹਸਪਤਾਲ ਦੇ ਡਾਕਟਰ ਰਣਜੋਤ ਨੇ ਦੱਸਿਆ ਕਿ ਕਰੰਟ ਨਾਲ ਬੱਚੇ 90 ਫੀਸਦ ਸੜ੍ਹ ਗਏ ਹਨ।