ਜਲੰਧਰ: ਸਥਾਨਕ ਗੀਤਾ ਕਲੋਨੀ 'ਚ ਇੱਕ ਨੌਜਵਾਨ ਵੱਲੋਂ ਖੁਦ ਨੂੰ ਅੱਗ ਲਗਾ ਕੇ ਸਾੜ ਲਿਆ ਗਿਆ ਹੈ। ਨੌਜਵਾਨ ਵੱਲੋਂ ਅੱਗ ਲਗਾਉਣ ਦਾ ਕਾਰਨ ਪ੍ਰੇਮ ਸਬੰਧ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੇ ਸਥਾਨਕ ਇੱਕ ਕੁੜੀ 'ਚ ਪ੍ਰੇਮ ਸਬੰਧ ਸਨ ਤੇ ਕੁੜੀ ਦੇ ਘਰ ਦੇ ਇਸ ਗੱਲ ਤੋਂ ਇਨਕਾਰ ਕਰਦੇ ਸੀ ਤੇ ਮੁੰਡੇ ਨਾਲ ਕੁੱਟਮਾਰ ਕਰਦੇ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਪ੍ਰੇਮਿਕਾ ਦੇ ਘਰ ਬਾਹਰ ਖ਼ੁਦ ਨੂੰ ਅੱਗ ਲਗਾ ਦਿੱਤੀ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ।
ਪਹਿਲਾਂ ਸੀ ਤਲਾਕਸ਼ੁਦਾ
- ਪੁਲਿਸ ਨੇ ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਪਹਿਲਾਂ ਤੋਂ ਤਲਾਕਸ਼ੁਦਾ ਸੀ ਤੇ ਹੁਣ ਉਸਦਾ ਪ੍ਰੇਮ-ਪ੍ਰਸੰਗ ਚੱਲ ਰਿਹਾ ਸੀ, ਪਰੰਤੂ ਕੁੜੀ ਦੇ ਘਰਦਿਆਂ ਨੂੰ ਇਤਰਾਜ਼ ਸੀ। ਉਹ ਮੁੰਡੇ ਨੂੰ ਧਮਕਾਉਂਦੇ ਸੀ ਤੇ ਕੁੱਟਮਾਰ ਕਰਦੇ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਮੁੰਡੇ ਨੇ ਕੁੜੀ ਦੇ ਘਰ ਦੇ ਬਾਹਰ ਖ਼ੁਦ ਨੂੰ ਅੱਗ ਲੱਗਾ ਲਈ।
- ਉਨ੍ਹਾਂ ਦੱਸਿਆ ਕਿ ਯੁਵਕ ਨੂੰ ਤੁਰੰਤ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਪਰੰਤੂ ਪੂਰਨ ਤੌਰ 'ਤੇ ਸੜ ਜਾਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ।