ਹੁਸ਼ਿਆਰਪੁਰ:ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਦੇਸ਼ ਦੇ ਹਰ ਖੇਤਰ ਵਿਚ ਬੇਟੀਆਂ ਮੋਹਰੀ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੇਵਾ ਲਈ ਅੱਜ ਮਹਿਲਾਵਾਂ ਵੱਧ ਚੜ੍ਹ ਕੇ ਸੈਨਾ, ਅਰਧ ਸੈਨਿਕ ਬਲਾਂ ਤੇ ਪੁਲਿਸ ਫੋਰਸ ਵਿਚ ਸ਼ਾਮਲ ਹੋ ਰਹੀਆਂ ਹਨ ਜੋ ਕਿ ਸਾਰਿਆਂ ਲਈ ਗੌਰਵ ਦਾ ਵਿਸ਼ਾ ਹੈ (women are pride of nation)। ਉਹ ਅੱਜ ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬਲ (lady constables took basic training), ਖੜ੍ਹਕਾਂ ਕੈਂਪ ਵਿਚ ਮਹਿਲਾ ਸਿਪਾਹੀਆਂ ਦੀ ਪਾਸਿੰਗ ਆਊਟ ਪਰੇਡ ਦੌਰਾਨ ਬਤੌਰ ਮੁੱਖ ਮਹਿਮਾਨ ਨਵੇਂ ਕਾਂਸਟੇਬਲਾਂ ਨੂੰ ਸੰਬੋਧਨ ਕਰ ਰਹੇ ਸਨ (punjab governor took part in passing out parade at bsf hsp hoshiarpur)।
ਇਸ ਦੌਰਾਨ ਉਨ੍ਹਾਂ ਨਾਲ ਆਈ.ਜੀ. ਬੀ.ਐਸ.ਐਫ. ਖੜ੍ਹਕਾਂ ਕੈਂਪ ਸ੍ਰੀ ਮਧੂ ਸੂਦਨ ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ, ਐਸ.ਐਸ.ਪੀ. ਸ੍ਰੀ ਧਰੁਮਨ ਐਚ. ਨਿੰਬਾਲੇ ਵੀ ਮੌਜੂਦ ਸਨ। ਰਾਜਪਾਲ ਨੇ ਮਹਿਲਾ ਨਵ ਕਾਂਸਟੇਬਲਾਂ ਦੀ ਆਤਮ ਵਿਸ਼ਵਾਸ਼, ਹੁਨਰ ਤੇ ਤਾਲਮੇਲ ਦੇ ਸ਼ਾਨਦਾਰ ਪ੍ਰਦਸ਼ਨ ਲਈ ਦਿਲੋਂ ਪ੍ਰਸ਼ੰਸਾ ਕੀਤੀ ਜੋ ਪਰੇਡ ਦੀ ਪਹਿਚਾਣ ਸੀ।
ਉਨ੍ਹਾਂ ਬੀ.ਐਸ.ਐਫ. ਨੂੰ ਕੈਰੀਅਰ ਵਿਕਲਪ ਦੇ ਰੂਪ ਵਿਚ ਚੁਣਨ ਲਈ ਮਹਿਲਾ ਨਵ ਕਾਂਸਟੇਬਲਾਂ ਦੀ ਸਰਾਹਨਾ ਕੀਤੀ ਅਤੇ ਉਨ੍ਹਾਂ ਨੂੰ ਸਾਹਸ ਅਤੇ ਉਤਸ਼ਾਹ ਨਾਲ ਦੇਸ਼ ਦੀ ਸੇਵਾ ਕਰਨ ਅਤੇ ਦੇਸ਼ ਦੀ ਬੇਟੀਆਂ ਨੂੰ ਸੈਨਾ ਅਤੇ ਬੀ.ਐਸ.ਐਫ. ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਤਮ ਵਿਸ਼ਵਾਸ਼ੀ, ਅਨੁਸ਼ਾਸਤ ਅਤੇ ਕੁਸ਼ਲ ਮਹਿਲਾ ਗਾਰਡ ਨੂੰ ਢਾਲਣ ਦੇ ਉਦੇਸ਼ ਨੂੰ ਪ੍ਰਾਪਤ ਕਰਨ ਵਿਚ ਸਫ਼ਲ ਯਤਨ ਲਈ ਆਈ.ਜੀ. ਬੀ.ਐਸ.ਐਫ. ਖੜ੍ਹਕਾਂ ਕੈਂਪ ਤੇ ਉਨ੍ਹਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ।