ਹੁਸ਼ਿਆਰਪੁਰ: ਮੁਕੇਰੀਆਂ ਦੇ ਮੁਹੱਲਾ ਬਾਗੋਵਾਲ ਦੀ ਪੁੱਟੀਆਂ ਸੜਕ ਨਾ ਬਣਨ ਕਾਰਨ ਲੋਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ (protest against government) ਕੀਤੀ ਗਈ। ਪਿਛਲੇ ਡੇਢ ਸਾਲ ਤੋਂ ਸੀਵਰੇਜ ਪਾਉਣ ਲਈ ਪੁੱਟੀ ਹੋਈ (mukerian uncompleted road construction) ਹੈ ਅਤੇ ਮੂੜ ਨਾ ਬਣਨ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ ਹਨ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਇਲਜ਼ਾਮ ਹੈ ਕਿ ਉਹ ਇਸ ਸੜਕ ਨੂੰ ਬਣਵਾਉਣ ਵਿੱਚ ਘੁਟਾਲਾ ਹੋਇਆ ਹੈ ਇਸ ਲਈ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਮੁਹੱਲਾ ਵਾਸੀ ਇਸ ਸੜਕ ਨੂੰ ਬਨਾਉਣ ਲਈ ਮੁੱਖ ਮੰਤਰੀ, ਪੀ.ਡਬਲਿਊ.ਡੀ. ਮੰਤਰੀ, ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ, ਡੀਸੀ ਹੁਸ਼ਿਆਰਪੁਰ ਅਤੇ ਐਸਡੀਐਮ ਮੁਕੇਰੀਆਂ ਨੂੰ ਲਿਖਤੀ ਬੇਨਤੀ ਕਰ ਚੁੱਕੇ ਹਨ।
ਮੁਹਲਾ ਵਾਸੀਆਂ ਦੇ ਇਲਜ਼ਾਮ ਹਨ ਕਿ ਸੀਵਰੇਜ਼ ਬੋਰਡ ਵੱਲੋਂ ਇਸ ਪ੍ਰੋਜੈਕਟ ਦੇ ਨਕਸ਼ੇ ਦੇ ਅਨੁਸਾਰ ਕੰਮ ਨਾ ਕਰਕੇ ਚਹੇਤਿਆਂ ਨੂੰ ਖੂਸ਼ ਕਰਨ ਲਈ ਬਿਨਾਂ ਘਰਾਂ ਤੋਂ ਕੁਨੈਕਸ਼ਨ ਕਰ ਦਿੱਤੇ ਹਨ ਅਤੇ ਇਸ ਸੜਕ ਤੇ ਰਹਿੰਦੇ ਲੋਕਾਂ ਨੂੰ ਇਸ ਦੀ ਸੁਵਿਧਾ ਹੀ ਨਹੀਂ ਦਿੱਤੀ। ਲੋਕਾਂ ਨੇ ਇਸ ਪ੍ਰੋਜੈਕਟ ਵਿੱਚ ਘਟੀਆ ਦਰਜੇ ਦੇ ਕੰਮ ਅਤੇ ਵੱਡੀ ਘਪਲੇਬਾਜ਼ੀ ਦੀ ਆਸ਼ੰਕਾ ਜ਼ਾਹਿਰ ਕਰਦੇ ਹੋਏ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਜਿਥੇ ਰੋਜ਼ ਇਸ ਟੁੱਟੀ ਸੜਕ ਤੋਂ ਜਾਣ ਜ਼ੋਖਿਮ ਵਿਚ ਪਾ ਕੇ ਲੰਘ ਰਹੇ ਹਨ ਉਥੇ ਨਗਰ ਕੌਂਸਲ ਦੀ ਵੱਡੀ ਲਾਪਰਵਾਹੀ ਲੋਕਾਂ ਦਾ ਜੀਵਨ ਸੰਕਟ ਵਿੱਚ ਪਾ ਰਹੀ ਹੈ।