ਪੰਜਾਬ

punjab

ETV Bharat / city

ਬਰਫੀਲੇ ਤੂਫ਼ਾਨ 'ਚ ਸ਼ਹੀਦ ਹੋਏ ਹੁਸ਼ਿਆਰਪੁਰ ਦੇ ਜਵਾਨ ਨੂੰ ਦਿੱਤੀ ਅੰਤਿਮ ਵਿਦਾਈ

ਲੇਹ ਲਦਾਖ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਹਵਲਦਾਰ ਬਲਜਿੰਦਰ ਸਿੰਘ ਨੂੰ ਅੱਜ ਸੈਂਕੜੇ ਨਮ ਅੱਖਾਂ ਨੇ ਅੰਤਿਮ ਵਿਦਾਈ ਦਿੱਤੀ। ਇਸ ਦੌਰਾਨ ਪਿੰਡਾਂ ਦੇ ਪਿੰਡ ਉਨ੍ਹਾਂ ਦੀ ਸ਼ਹਾਦਤ 'ਚ ਨਮਨ ਕਰਨ ਲਈ ਪੁੱਜੇ।

ਹੁਸ਼ਿਆਰਪੁਰ ਦੇ ਸ਼ਹੀਦ ਜਵਾਨ
ਸ਼ਹੀਦ ਬਲਜਿੰਦਰ ਸਿੰਘ

By

Published : Jan 19, 2020, 8:10 PM IST

Updated : Jan 19, 2020, 8:17 PM IST

ਹੁਸ਼ਿਆਰਪੁਰ: ਲੇਹ ਲਦਾਖ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਹਵਲਦਾਰ ਬਲਜਿੰਦਰ ਸਿੰਘ ਨੂੰ ਅੱਜ ਸੈਂਕੜੇ ਨਮ ਅੱਖਾਂ ਨੇ ਅੰਤਿਮ ਵਿਦਾਈ ਦਿੱਤੀ ਗਈ। ਸ਼ਹੀਦ ਬਲਜਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਪਿੰਡਾਂ ਦੇ ਪਿੰਡ ਉਨ੍ਹਾਂ ਦੀ ਸ਼ਹਾਦਤ 'ਚ ਨਮਨ ਕਰਨ ਲਈ ਪੁੱਜੇ।

ਬਰਫੀਲੇ ਤੂਫ਼ਾਨ 'ਚ ਸ਼ਹੀਦ ਹੋਏ ਹੁਸ਼ਿਆਰਪੁਰ ਦੇ ਜਵਾਨ ਨੂੰ ਦਿੱਤੀ ਅੰਤਿਮ ਵਿਦਾਈ

ਸ਼ਹੀਦ ਹਵਲਦਾਰ ਬਲਜਿੰਦਰ ਸਿੰਘ ਟਾਂਡਾ ਉੜਮੁੜ ਦੇ ਪਿੰਡ ਜਹੂਰਾ ਦੇ ਰਹਿਣ ਵਾਲੇ ਸਨ। ਸ਼ਹੀਦ ਦੇ ਅੰਤਿਮ ਸਸਕਾਰ 'ਚ ਵਿਧਾਇਕ ਸੰਗਤ ਸਿੰਘ ਗਿਲਜੀਆ ਜ਼ਿਲ੍ਹਾ ਵੈਲਫੇਅਰ ਦੇ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹਾ ਸੈਨਿਕ ਵੈੱਲਫੇਅਰ ਅਧਿਕਾਰੀ ਵੀ ਮੌਜੂਦ ਸਨ। ਜ਼ਿਲ੍ਹਾ ਸੈਨਿਕ ਵੈੱਲਫੇਅਰ ਅਧਿਕਾਰੀ ਦਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਲੱਦਾਖ ਦੇ 400 ਕਿਲੋਮੀਟਰ ਦੂਰ ਦੇਸ਼ ਦੀ ਰੱਖਿਆ ਵਿੱਚ ਲੱਗੇ ਸਿੱਖ ਲਾਈਨ ਦੇ 2 ਜਵਾਨ ਸ਼ਹੀਦ ਹੋ ਗਏ।

ਮੁੱਖ ਮੰਤਰੀ ਵੱਲੋਂ ਮੁਆਵਜ਼ੇ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਫ਼ੌਜੀ ਦੇ ਪਰਿਵਾਰ ਨੂੰ 5 ਲੱਖ ਰੁਪਏ, ਇੱਕ ਪਲਾਟ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ।

Last Updated : Jan 19, 2020, 8:17 PM IST

ABOUT THE AUTHOR

...view details