ਪੰਜਾਬ

punjab

ETV Bharat / city

ਹੁਸ਼ਿਆਰਪੁਰ 'ਚ ਪਰਵਾਸੀ ਮਜ਼ਦੂਰਾ ਦੀਆਂ 20 ਝੁੱਗੀਆਂ ਨੂੰ ਲੱਗੀ ਅੱਗ, ਇੱਕ ਦੀ ਮੌਤ

ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਪਿੰਡ ਲਲਵਾਣ ਦੇ ਬਾਹਰ ਪਰਵਾਸੀ ਮਜ਼ਦੂਰਾ ਦੀਆਂ 20 ਝੁੱਗੀਆਂ ਨੂੰ ਅੱਗ ਲੱਗ ਗਈ ਜਦੋਂ ਕਿ ਇਸ ਹਾਦਸੇ 'ਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ। ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀਆਂ ਅੰਦਰ ਪਈ ਲੱਖ਼ਾਂ ਦੀ ਨਗਦੀ, ਕਣਕ, ਕੱਪੜੇ, ਗਹਿਣੇ, ਘਰੇਲੂ ਸਮਾਨ, ਮੰਜ਼ੇ, ਬਿਸਤਰੇ ਅਤੇ ਹੋਰ ਜ਼ਰੂਰੀ ਸਮਾਨ ਸੜ ਗਿਆ।

ਹੁਸ਼ਿਆਰਪੁਰ 'ਚ ਪਰਵਾਸੀ ਮਜ਼ਦੂਰਾ ਦੀਆਂ 20 ਝੁੱਗੀਆਂ ਨੂੰ ਲੱਗੀ ਅੱਗ
ਹੁਸ਼ਿਆਰਪੁਰ 'ਚ ਪਰਵਾਸੀ ਮਜ਼ਦੂਰਾ ਦੀਆਂ 20 ਝੁੱਗੀਆਂ ਨੂੰ ਲੱਗੀ ਅੱਗ

By

Published : May 18, 2020, 8:03 AM IST

ਹੁਸ਼ਿਆਰਪੁਰ: ਮਾਹਿਲਪੁਰ ਦੇ ਪਿੰਡ ਲਲਵਾਣ ਦੇ ਬਾਹਰ ਪਰਵਾਸੀ ਮਜ਼ਦੂਰਾ ਦੀਆਂ ਲਗਭਗ 20 ਝੁੱਗੀਆਂ ਸੜ ਕੇ ਸੁਆ ਹੋ ਗਈਆਂ। ਇੱਹ ਘਟਨਾ ਐਤਵਾਰ ਦੁਪਹਿਰ ਨੂੰ ਵਾਪਰੀ, ਜਦੋਂ ਸਾਰੇ ਮਜ਼ਦੂਰ ਕੰਮ ਕਰਨ ਲਈ ਖੇਤਾਂ 'ਚ ਗਏ ਹੋਏ ਸਨ। ਹਾਲਾਂਕਿ ਇਸ ਹਾਦਸੇ 'ਚ 1 ਬਜ਼ੁਰਗ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਮਾਹਿਲਪੁਰ ਦੇ ਚੌਕੀ ਇੰਚਾਰਜ਼ ਸੁਖ਼ਵਿੰਦਰ ਸਿੰਘ ਪੁਲਿਸ ਪਾਰਟੀ ਲੈ ਕੇ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਅੱਗ ਦੀ ਇਸ ਘਟਨਾ 'ਚ ਲੋਕਾਂ ਦਾ ਬੇਹਦ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਮਜ਼ਦੂਰ ਉੱਤਰ ਪ੍ਰਦੇਸ਼ ਦੇ ਜਿਲ੍ਹਾ ਬਦਾਯੂੰ ਤੋਂ ਆ ਕੇ ਪਿਛਲੇ 12 ਸਾਲਾਂ ਤੋਂ ਇਥੇ ਰਹਿ ਰਹੇ ਸਨ।

ਹੁਸ਼ਿਆਰਪੁਰ 'ਚ ਪਰਵਾਸੀ ਮਜ਼ਦੂਰਾ ਦੀਆਂ 20 ਝੁੱਗੀਆਂ ਨੂੰ ਲੱਗੀ ਅੱਗ

ਉਨ੍ਹਾਂ ਦੱਸਿਆ ਕਿ ਝੁੱਗੀਆਂ ਵਿੱਚ ਸਿਰਫ਼ ਬੱਚੇ ਅਤੇ ਇੱਕ ਅੰਗਹੀਣ ਵਿਅਕਤੀ ਖ਼ੇਮਕਰਨ ਪੁੱਤਰ ਗੱਗੀ ਹੀ ਸੀ। ਉਨ੍ਹਾਂ ਦੱਸਿਆ ਕਿ ਅਚਾਨਕ ਇੱਕ ਝੁੱਗੀ ਵਿੱਚੋਂ ਅੱਗ ਦੀ ਚਿੰਗਆਰੀ ਨਿੱਕਲੀ ਅਤੇ ਉਸ ਨਾਲ ਅੱਗ ਲੱਗ ਗਈ ਅਤੇ ਦੇਖ਼ਦੇ ਦੇਖ਼ਦੇ ਹੀ ਸਾਰੀਆਂ ਝੁੱਗੀਆਂ ਨੂੰ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਵਧੀ ਕਿ ਕੁੱਝ ਹੀ ਸਮੇਂ ਵਿੱਚ ਸਭ ਕੁੱਝ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾ ਦਾ ਹਲੇ ਪਤਾ ਲੱਗਿਆ ਹੈ।

ਇਸ ਅੱਗ ਨਾਲ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀਆਂ ਅੰਦਰ ਪਈ ਲੱਖ਼ਾਂ ਦੀ ਨਗਦੀ, ਕਣਕ, ਕੱਪੜੇ, ਗਹਿਣੇ, ਘਰੇਲੂ ਸਮਾਨ, ਮੰਜ਼ੇ, ਬਿਸਤਰੇ ਅਤੇ ਹੋਰ ਜਰੂਰੀ ਸਮਾਨ ਸੜ ਗਿਆ। ਲੋਕਾਂ ਨੇ ਟਿਊਬਵੈਲਾਂ ਦੇ ਪਾਣੀ ਨਾਲ ਅੱਗ 'ਤੇ ਕਾਬੂ ਪਾਇਆ ਅਤੇ ਹੋਰ ਝੁੱਗੀਆਂ ਨੂੰ ਸੜਨ ਤੋਂ ਰੋਕਿਆ। ਮੌਕੇ 'ਤੇ ਪਹੁੰਚੇ ਹਲਕਾ ਵਿਧਾਇਕ ਡਾਕਟਰ ਰਾਜ ਕੁਮਾਰ ਨੇ ਪੀੜਤਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਤੁੰਰਤ ਤਰਪਾਲਾਂ ਅਤੇ ਹੋਰ ਜ਼ਰੂਰੀ ਸਮਾਨ ਭੇਜਣ ਦੀ ਕਵਾਇਦ ਆਰੰਭ ਕਰ ਦਿੱਤੀ।

ABOUT THE AUTHOR

...view details