ਹੁਸ਼ਿਆਰਪੁਰ: ਪਿੰਡ ਮੰਨਣਹਾਨਾ ਦੇ ਰਹਿਣ ਵਾਲੇ ਮਾਂ ਪੁੱਤ ਨੇ ਪਿੰਡ ਦੀ ਪੰਚਾਇਤ ਸਮੇਤ ਹੋਰਨਾਂ ਸੀਨੀਅਰ ਅਧਿਕਾਰੀਆਂ ’ਤੇ ਧੱਕੇ ਨਾਲ ਉਨ੍ਹਾਂ ਦੀ ਮਲਕੀਅਤ ਵਾਲੀ ਜਗ੍ਹਾ ’ਤੇ ਸੜਕ ਬਣਾਉਣ ਦੇ ਇਲਜ਼ਾਮ ਲਗਾਏ ਹਨ। ਬਲਿਹਾਰ ਸਿੰਘ ਅਤੇ ਉਸਦੀ ਮਾਤਾ ਸੁਰਜੀਤ ਕੌਰ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਉਹਨਾਂ ਦੇ ਸ਼ਰੀਕੇ ਨਾਲ ਰਲ ਕੇ ਉਹਨਾਂ ਦੇ ਘਰ ਸਾਹਮਣੇ ਨਿਜੀ ਜ਼ਮੀਨ ’ਚੋਂ ਧੱਕੇ ਨਾਲ ਸਰਕਾਰੀ ਰਾਹ ਕੱਢ ਰਹੀ ਹੈ, ਜਦਕਿ ਇਹ ਜਗ੍ਹਾ ਉਨ੍ਹਾਂ ਦੀ ਨਿਜੀ ਜ਼ਮੀਨ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਸਮੇਤ ਹੋਰ ਵੀ ਪੰਚਾਇਤ ਦੇ ਸੀਨੀਅਰ ਅਧਿਕਾਰੀ ਜਿਵੇਂ ਡੀਡੀਪੀਓ ਅਤੇ ਬੀਡੀਪੀਓ ਨਾਲ ਮਿਲ ਚੁੱਕੇ ਹਨ ਪ੍ਰੰਤੂ ਬਾਵਜੂਦ ਇਸਦੇ ਅੱਜ ਤਕ ਉਨ੍ਹਾਂ ਦੀ ਸੁਣਵਾਈ ਕਿਧਰੇ ਵੀ ਨਹੀਂ ਹੋਈ ਤੇ ਇਸ ਤੋਂ ਇਲਾਵਾ ਉਹ ਹਲਕਾ ਵਿਧਾਇਕ ਡਾ. ਰਾਜ ਕੁਮਾਰ ਨਾਲ ਵੀ ਮੁਲਾਕਾਤ ਕਰ ਚੁੱਕੇ ਨੇ ਪ੍ਰੰਤੂ ਵਿਧਾਇਕ ਵੱਲੋਂ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ ਗਈ।
ਇਹ ਵੀ ਪੜੋ: ਦੁਕਾਨਦਾਰਾਂ ਨੂੰ ਰਾਹਤ: ਸਵੇਰ ਪੰਜ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ