ਗੁਰਦਾਸਪੁਰ : ਬਟਾਲਾ ਨੇੜੇ ਦੇਰ ਰਾਤ ਇੱਕ ਸੜਕ ਹਾਦਸੇ 'ਚ 33 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਇੱਕ ਤੇਜ਼ ਰਫ਼ਤਾਰ ਗੱਡੀ ਦੇ ਨਾਲ ਟੱਕਰ ਹੋਣ ਕਾਰਨ ਵਾਪਰਿਆ।
ਮ੍ਰਿਤਕ ਨੌਜਵਾਨ ਦੀ ਪਛਾਣ 33 ਸਾਲਾ ਯੋਗੇਸ਼ ਵਜੋਂ ਹੋਈ ਹੈ ਤੇ ਉਹ ਆਪਣੇ ਪਰਿਵਾਰ 'ਚ 5 ਭੈਣਾਂ ਦਾ ਇਕਲੌਤਾ ਭਰਾ ਸੀ। ਯੋਗੇਸ਼ ਬਟਾਲਾ ਬੱਸ ਸਟੈਂਡ ਨੇੜੇ ਦੁੱਧ ਵੇਚਣ ਦਾ ਕੰਮ ਕਰਦਾ ਸੀ।
5 ਭੈਣਾਂ ਦੇ ਇੱਕਲੌਤੇ ਭਰਾ ਦੀ ਸੜਕ ਹਾਦਸੇ 'ਚ ਮੌਤ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਯੋਗੇਸ਼ ਆਪਣੇ ਪਿਤਾ ਤੇ ਜੀਜਾ ਨਾਲ ਮਿਲ ਕੇ ਬਿਮਾਰ ਮਾਂ ਨੂੰ ਮਿਲ ਕੇ ਘਰ ਪਰਤ ਰਿਹਾ ਸੀ। ਯੋਗੇਸ਼ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਯੋਗੇਸ਼ ਤੇ ਉਸ ਦਾ ਸਹੁੱਰਾ ਤੇ ਉਹ ਖ਼ੁਦ ਤਿੰਨੋਂ ਹੁਸ਼ਿਆਰਪੁ ਵਿਖੇ ਇੱਕ ਹਸਪਤਾਲ ਵਿੱਚ ਦਾਖਲ ਬਿਮਾਰ ਮਾਂ ਨੂੰ ਮਿਲਣ ਗਏ ਸਨ, ਜਦ ਉਹ ਬਟਾਵਾ ਵਾਪਸ ਪਰਤ ਰਹੇ ਸੀ ਤਾਂ ਯੋਗੇਸ਼ ਮੋਟਰਸਾਈਕਲ 'ਤੇ ਉਨ੍ਹਾਂ ਤੋਂ ਅੱਗੇ -ਅੱਗੇ ਜਾ ਰਿਹਾ ਸੀ, ਅਚਾਨਕ ਇੱਕ ਤੇਜ਼ ਰਫ਼ਤਾਰ ਇਨੋਵਾ ਗੱਡੀ ਸਾਹਮਣੇ ਤੋਂ ਆਈ ਤੇ ਉਸ ਨੇ ਯੋਗੇਸ਼ ਦੇ ਮੋਟਰਸਾਈਕਲ 'ਤੇ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਯੋਗੇਸ਼ ਸੜਕ 'ਤੇ ਡਿੱਗ ਗਿਆ। ਇਸ ਦੌਰਾਨ ਇਨੋਵਾ ਚਾਲਕ ਨੇ ਗੱਡੀ ਉਸ ਦੇ ਉਤੋਂ ਲੰਘਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਗੰਭੀਰ ਸੱਟਾਂ ਲੱਗਣ ਦੇ ਚਲਦੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਗੱਡੀ ਚਾਲਕ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਤੋਂ ਹੀ ਗੱਡੀ ਚਾਲਕ ਫਰਾਰ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ 'ਚ ਗੱਡੀ ਚਾਲ ਗ਼ਲਤ ਸਾਈਡ ਤੇਜ਼ ਰਫਤਾਰ ਵਿੱਚ ਗੱਡੀ ਚਲਾਉਣ ਦੇ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ 'ਤੇ ਗੱਡੀ ਚਾਲਕ ਖਿਲਾਫ ਧਾਰਾ 304 a ,279 ,427 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ : ਤਾਸ਼ ਖੇਡਦੇ ਹੋਏ ਨੌਜਵਾਨਾਂ ’ਚ ਹੋਇਆ ਝਗੜਾ, ਇੱਕ ਦੀ ਮੌਤ