ਗੁਰਦਾਸਪੁਰ: ਪੰਜਾਬ ਭਰ ’ਚ ਪਿਛਲੇ 10 ਦਿਨਾਂ ਤੋਂ ਸ਼ਹਿਰਾਂ ’ਚ ਸਫਾਈ ਸੇਵਕ ਆਪਣੀਆਂ ਮੰਗਾਂ ਨੂੰ ਲੈਕੇ ਹੜਤਾਲ ’ਤੇ ਹਨ ਜਿਸਦੇ ਚੱਲਦੇ ਸ਼ਹਿਰਾਂ ’ਚ ਕੁੜੇ ਦੇ ਢੇਰ ਲੱਗ ਗਏ ਹਨ। ਉਥੇ ਹੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਬਟਾਲਾ ਨਗਰ ਨਿਗਮ ਦਫਤਰ ’ਚ ਪਹੁੰਚ ਹੜਤਾਲ ’ਤੇ ਬੈਠੇ ਸਫਾਈ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਸਰਕਾਰ ਉਹਨਾਂ ਦੀਆਂ ਮੰਗਾਂ ’ਤੇ ਵਿਚਾਰ ਕਰ ਰਹੀ ਹੈ।
ਜਿਸ ਤੋਂ ਮਗਰੋਂ ਸਫਾਈ ਸੇਵਕਾਂ ਨੇ ਹੜਤਾਲ ਮੁਤਲਵੀ ਕਰ ਦਿੱਤੀ ਹੈ। ਇਸ ਮੌਕੇ ਮੰਤਰੀ ਬਾਜਵਾ ਨੇ ਕਿਹਾ ਕਿ ਅਸੀਂ ਕੋਰੋਨਾ ਕਾਲ ਦੌਰਾਨ ਸਫਾਈ ਸੇਵਕਾਂ ਨੂੰ ਲੋਕਾਂ ਤੇ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਸੀ ਜਿਹਨਾਂ ਨੇ ਸਾਡੀ ਇਹ ਅਪੀਲ ਮੰਨ ਹੜਤਾਲ ਮੁਤਲਵੀ ਕਰ ਦਿੱਤੀ ਹੈ।
ਬਟਾਲਾ ’ਚ ਸਫਾਈ ਸੇਵਕਾਂ ਨੇ ਆਪਣੀ ਹੜਤਾਲ ਕੀਤੀ ਮੁਲਤਵੀ ਇਹ ਵੀ ਪੜੋ: ਸਿੱਧੂ ਮੂਸੇਵਾਲਾ ਤੋਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਖ਼ਤਰਾ: ਨੀਟੂ ਸ਼ਟਰਾਂਵਾਲਾ
ਉਧਰ ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਿੱਕੀ ਕਲਿਆਣ ਨੇ ਕਿਹਾ ਕਿ ਉਹਨਾਂ ਆਪਣੀਆਂ ਮੰਗਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਦੱਸੀਆ ਹਨ। ਉਨ੍ਹਾਂ ਦੀ ਮੁੱਖ ਮੰਗ ਹੈ ਕੱਚੇ ਸਫਾਈ ਸੇਵਕਾਂ ਨੂੰ ਪੱਕੇ ਕਰਨਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੰਤਰੀ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਦਿੱਤੇ ਭਰੋਸੇ ਅਤੇ ਖਾਸ ਕਰ ਕੋਵਿਡ ਦੇ ਹਾਲਾਤ ਨੂੰ ਮੱਦੇਨਜ਼ਰ ਰੱਖ ਲੋਕਾਂ ਦੇ ਹਿੱਤ ਲਈ ਹੜਤਾਲ ਰੱਕ ਕਰ ਕੇ ਕੰਮ ’ਤੇ ਵਾਪਸ ਆਉਣਗੇ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਬਾਕੀ ਉਨ੍ਹਾਂ ਦਾ ਸੰਗਰਸ਼ ਪੂਰੇ ਪੰਜਾਬ ’ਚ ਚਲ ਰਿਹਾ ਹੈ ਅਤੇ ਉਹ ਜਾਰੀ ਰਹੇਗਾ।
ਇਹ ਵੀ ਪੜੋ: 6800 ਟਰਾਮਾਡੋਲ ਗੋਲੀਆਂ ਸਮੇਤ ਨਸ਼ਾ ਤਸਕਰ ਕਾਬੂ