ਬਟਾਲਾ: ਪੰਜਾਬੀ ਸਹਿਤ 'ਚ ਬਿਰਹੋਂ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦਾ ਜਨਮਦਿਨ ਜਿੱਥੇ ਦੇਸ਼ ਵਿਦੇਸ਼ 'ਚ ਵੱਸਦੇ ਸ਼ਿਵ ਦੇ ਪ੍ਰਸ਼ਸੰਕ ਮਨਾ ਰਹੇ ਹਨ ਉਥੇ ਪੰਜਾਬ ਸਰਕਾਰ ਅਤੇ ਸ਼ਿਵ ਦਾ ਸ਼ਹਿਰ ਅਤੇ ਸਥਾਨਿਕ ਪ੍ਰਸ਼ਾਸ਼ਨ ਸ਼ਿਵ ਨੂੰ ਭੁੱਲ ਬੈਠਾ ਹੈ| ਸ਼ਿਵ ਦੀ ਯਾਦ ਚ ਬਟਾਲਾ 'ਚ ਬਣਿਆ 'ਸ਼ਿਵ ਕੁਮਾਰ ਕਲਚਰਲ ਸੈਂਟਰ' 'ਚ ਸਨਾਟਾ ਦੇਖਣ ਨੂੰ ਮਿਲਿਆ ਅਤੇ ਸ਼ਿਵ ਦੇ ਪ੍ਰੇਮੀਆਂ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਬਟਾਲਾ ਸ਼ਹਿਰ ਜਿੱਥੇ ਸ਼ਿਵ ਨੇ ਸਭ ਤੋਂ ਵੱਧ ਸਮਾਂ ਬਿਤਾਇਆ ਹੈ, ਉਹ ਸ਼ਹਿਰ ਸ਼ਿਵ ਨੂੰ ਯਾਦ ਨਹੀਂ ਕਰਦਾ।
ਸ਼ਿਵ ਨੂੰ ਭੁੱਲ ਬੈਠਾ ਹੈ ਉਸਦਾ ਆਪਣਾ ਸ਼ਹਿਰ
ਸ਼ਿਵ ਕੁਮਾਰ ਬਟਾਲਵੀ ਦਾ ਜਨਮਦਿਨ ਪੂਰੇ ਦੇਸ਼ ਵਿਦੇਸ਼ 'ਚ ਵੱਸਦੇ ਸ਼ਿਵ ਦੇ ਪ੍ਰਸ਼ਸੰਕ ਮਨਾ ਰਹੇ ਹਨ ਪਰ ਪੰਜਾਬ ਸਰਕਾਰ ਅਤੇ ਸ਼ਿਵ ਦਾ ਸ਼ਹਿਰ ਅਤੇ ਸਥਾਨਿਕ ਪ੍ਰਸ਼ਾਸ਼ਨ ਸ਼ਿਵ ਨੂੰ ਭੁੱਲ ਗਏ ਹਨ|ਸ਼ਿਵ ਦੇ ਜਨਮ ਦਿਨ ਮੌਕੇ ਵੀ ਸ਼ਿਵ ਦੀ ਯਾਦ 'ਚ ਬਣੇ 'ਸ਼ਿਵ ਕੁਮਾਰ ਕਲਚਰਲ ਸੈਂਟਰ' 'ਚ ਹਲਚਲ ਵੇਖਣ ਨੂੰ ਨਹੀਂ ਮਿਲੀ।
ਸ਼ਿਵ ਕੁਮਾਰ ਬਟਾਲਵੀ
ਬਟਾਲੇ ਦੇ ਗਿਣੇ ਚੁਣੇ ਲੋਕਾਂ ਵੱਲੋਂ ਅੱਜ ਸ਼ਿਵ ਦੇ 83ਵੇਂ ਜਨਮ ਦਿਨ ਮੌਕੇ ਉਸ ਦਾ ਜਨਮ ਦਿਹਾੜਾ ਮਨਾਇਆ ਜਦਕਿ ਬਟਾਲੇ ਵਿਖੇ ਸ਼ਿਵ ਦੀ ਯਾਦਗਾਰ ਵਜੋਂ ਪੰਜਾਬ ਸਰਕਾਰ ਵਲੋਂ ਬਣਾਏ ਗਏ 'ਸ਼ਿਵ ਕੁਮਾਰ ਬਟਾਲਵੀ ਕਲਚਰਲ ਸੈਂਟਰ' 'ਚ ਕਿਸੇ ਤਰੀਕੇ ਦੀ ਹਲਚਲ ਵੇਖਣ ਨੂੰ ਨਹੀਂ ਮਿਲੀ। ਸ਼ਿਵ ਦੇ ਪ੍ਰਸ਼ਸੰਕਾਂ ਨੇ ਕਿਹਾ ਕਿ ਸ਼ਿਵ ਨੂੰ ਬਟਾਲਾ ਦੇ ਲੋਕ ਚਾਹੇ ਆਪਣਾ ਆਖਦੇ ਹਨ ਪਰ ਇਸਦੇ ਬਾਵਜੂਦ ਉਸ ਨੂੰ ਯਾਦ ਕਰਨਾ ਭੁੱਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਥਾਨਿਕ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਵੀ ਇਸ ਦਿਨ ਨੂੰ ਭੁੱਲੀ ਬੈਠੀ ਹੈ।