ਪੰਜਾਬ

punjab

By

Published : Dec 22, 2020, 8:04 PM IST

ETV Bharat / city

ਗੁਰਦਾਸਪੁਰ 'ਚ ਇੱਕ AK-47 ਰਾਈਫਲ ਤੇ 30 ਜ਼ਿੰਦਾ ਕਾਰਤੂਸ ਬਰਾਮਦ

ਪੰਜਾਬ ਪੁਲਿਸ ਨੇ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ AK-47 ਰਾਈਫਲ ਤੇ 30 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੰਜਾਬ ਡੀਜੀਪੀ ਨੇ ਕਿਹਾ, " ਇਹ ਪੈਕੇਟ ਉਸੇ ਖੇਪ ਦਾ ਹਿੱਸਾ ਲੱਗ ਰਿਹਾ ਸੀ, ਜੋ ਕਿ ਬੀਓਪੀ ਚਾਕਰੀ (ਪੀਐਸ ਦੋਰਾਂਗਲਾ) ਇਲਾਕੇ 'ਚ 19 ਦਸੰਬਰ ਦੀ ਰਾਤ ਨੂੰ ਇੱਕ ਪਾਕਿਸਤਾਨ ਡਰੋਨ ਵੱਲੋਂ ਸੁੱਟਿਆ ਗਿਆ ਸੀ। "

ਦੋਰਾਂਗਲਾ 'ਚ ਸਰਚ ਅਪਰੇਸ਼ਨ ਇੱਕ AK-47 ਰਾਈਫਲ ਤੇ 30 ਜ਼ਿੰਦਾ ਕਾਰਤੂਸ ਬਰਾਮਦ ਕੀਤੇ
ਦੋਰਾਂਗਲਾ 'ਚ ਸਰਚ ਅਪਰੇਸ਼ਨ ਇੱਕ AK-47 ਰਾਈਫਲ ਤੇ 30 ਜ਼ਿੰਦਾ ਕਾਰਤੂਸ ਬਰਾਮਦ ਕੀਤੇ

ਗੁਰਦਾਸਪੁਰ : ਜ਼ਿਲ੍ਹੇ ਦੇ ਭਾਰਤ-ਪਾਕਿ ਸਰਹੱਦ ਦੇ ਕਸਬੇ ਦੋਰਾਂਗਲਾ 'ਚ ਪੰਜਾਬ ਪੁਲਿਸ ਨੇ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ AK-47 ਰਾਈਫਲ ਤੇ 30 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਪੰਜਾਬ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ, " ਇਹ ਪੈਕੇਟ ਉਸੇ ਖੇਪ ਦਾ ਹਿੱਸਾ ਲੱਗ ਰਿਹਾ ਸੀ, ਜੋ ਕਿ ਬੀਓਪੀ ਚਾਕਰੀ (ਪੀਐਸ ਦੋਰਾਂਗਲਾ) ਇਲਾਕੇ 'ਚ 19 ਦਸੰਬਰ ਦੀ ਰਾਤ ਨੂੰ ਇੱਕ ਪਾਕਿਸਤਾਨ ਡਰੋਨ ਵੱਲੋਂ ਸੁੱਟਿਆ ਗਿਆ ਸੀ। "

ਇਸ ਤੋਂ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੇ ਭਾਰਤ-ਪਾਕਿ ਸਰਹੱਦ ਦੇ ਕਸਬੇ ਦੋਰਾਂਗਲਾ ਦੀ ਬੀਪੀਓ ਚੱਕਰੀ ਪੋਸਟ ਨੇੜੇ ਪੁਲਿਸ ਨੇ ਸਰਚ ਆਪਰੇਸ਼ਨ ਦੌਰਾਨ ਖੇਤਾਂ ਚੋਂ 11 ਗ੍ਰੇਨਡ ਬਰਾਮਦ ਕੀਤੇ ਗਏ। ਦੋਰਾਂਗਲਾ ਦੇ ਐਸਐਚਓ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਐਸਐਫ ਦੇ ਅਧਿਕਾਰੀਆਂ ਵਲੋਂ ਸੂਚਨਾ ਮਿਲੀ ਸੀ ਕਿ ਦੇਰ ਰਾਤ ਚੱਕਰੀ ਪੋਸਟ ਉੱਤੇ ਡਰੋਨ ਦੀ ਹਰਕੱਤ ਵੇਖੀ ਗਈ ਸੀ। ਪੁਲਿਸ ਤੇ ਬੀਐਸਐਫ ਵੱਲੋਂ ਰਾਤ ਤੋਂ ਹੀ ਨੇੜਲੇ ਇਲਾਕਿਆਂ 'ਚ ਸਰਚ ਆਪਰੇਸ਼ਨ ਚਲਾਇਆ ਗਿਆ। ਸਰਹੱਦ ਨੇੜਲੇ ਪਿੰਡ ਸਲਾਚ ਦੇ ਖੇਤਾਂ 'ਚ ਇੱਕ ਪੈਕਟ ਮਿਲਿਆ। ਇਸ ਪੈਕੇਟ ਚੋਂ 11 ਗ੍ਰੇਨਡ ਬਰਾਮਦ ਹੋਏ ਹਨ। ਪੁਲਿਸ ਨੇ ਇਹ ਗ੍ਰੇਨਡ ਜ਼ਬਤ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ 19 ਦਸੰਬਰ ਨੂੰ ਦੋਰਾਂਗਲਾ ਬੀਪੀਓ ਚੱਕਰੀ ਪੋਸਟ ਉੱਤੇ ਬੀਐਸਐਫ ਜਵਾਨਾਂ ਵੱਲੋਂ ਇੱਕ ਅਣਪਛਾਤਾ ਡਰੋਨ ਵੇਖਿਆ ਗਿਆ ਸੀ। ਇਸ ਦੌਰਾਨ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਜਵਾਨਾਂ ਫਾਈਰਿੰਗ ਕਰ ਡਰੋਨ ਨੂੰ ਵਾਪਸ ਭੇਜ ਦਿੱਤਾ। ਇਸ ਘਟਨਾ ਮਗਰੋਂ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਇਲਾਕੇ 'ਚ ਸਰਚ ਅਪਰੇਸ਼ਨ ਚਲਾਇਆ ਗਿਆ ਸੀ, ਜੋ ਕਿ ਅਜੇ ਤੱਕ ਜਾਰੀ ਹੈ।

ABOUT THE AUTHOR

...view details