ਗੁਰਦਾਸਪੁਰ : ਜ਼ਮੀਨ ਹਲਵਾਹਕਾਂ ਦੇ ਨਾਅਰੇ ਨੂੰ ਬੁਲੰਦ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ 306ਵੇਂ ਸ਼ਹੀਦੀ ਦਿਹਾੜੇ ਅਤੇ ਖਾਲਿਸਤਾਨੀ ਦਹਿਸ਼ਤਗਰਦੀ ਖ਼ਿਲਾਫ਼ ਜੂਝਦਿਆਂ ਕੁਰਬਾਨੀ ਦੇਣ ਵਾਲੇ ਕਾਮਰੇਡ ਅਮਰੀਕ ਸਿੰਘ ਪਨਿਆੜ ਦੇ 32ਵੇਂ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਪਿੰਡ ਗਾਂਧੀਆ ਵਿੱਖੇ ਸਿਆਸੀ ਕਾਨਫ਼ਰੰਸ ਕਰਵਾਈ ਗਈ।
ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮਜਦੂਰਾਂ ਨੇ ਹਿੱਸਾ ਲਿਆ ਅਤੇ ਕੇਂਦਰ ਸਰਕਾਰ ਵੱਲੋਂ 17 ਫਸਲਾਂ ਅਤੇ ਵਧਾਈ ਗਈ ਐਮਐਸਪੀ ਉੱਤੇ ਬੋਲਦੇ ਹੋਏ ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਐਮਐਸਪੀ ਵਧਾਉਣ ਦੀ ਬਜਾਏ 23 ਫਸਲਾਂ ਨੂੰ ਐਮਐਸਪੀ ਉੱਤੇ ਖਰੀਦਣ ਦੀ ਗਰੰਟੀ ਦੇਵੇ ਅਤੇ ਪੰਜਾਬ ਦੇ ਵਿਗੜ ਰਹੇ ਹਲਾਤਾਂ ਉੱਤੇ ਵੀ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਘੇਰਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੇ 306ਵੇਂ ਸ਼ਹੀਦੀ ਦਿਹਾੜੇ ਅਤੇ ਖਾਲਿਸਤਾਨੀ ਦਹਿਸ਼ਤਗਰਦੀ ਖ਼ਿਲਾਫ਼ ਜੂਝਦਿਆਂ ਕੁਰਬਾਨੀ ਦੇਣ ਵਾਲੇ ਕਾਮਰੇਡ ਅਮਰੀਕ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਇਹ ਕਾਨਫਰੰਸ ਕੀਤੀ ਗਈ ਹੈ।
ਬਾਬਾ ਬੰਦਾ ਸਿੰਘ ਬਹਾਦਰ ਦੇ 306ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਿਸਾਨਾਂ ਵੱਲੋਂ ਰੱਖੀ ਗਈ ਸਿਆਸੀ ਕਾਨਫਰੰਸ ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ੁਲਮ ਦੇ ਖ਼ਿਲਾਫ਼ ਲੜਦਿਆਂ ਹੋਇਆਂ ਗ਼ਰੀਬ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਹੈ ਅਤੇ ਅੱਜ ਕੇਂਦਰ ਸਰਕਾਰ ਫਿਰ ਉਨ੍ਹਾਂ ਲੋਕਾਂ ਕੋਲੋਂ ਜ਼ਮੀਨਾਂ ਖੋਹ ਰਹੀ ਹੈ। ਇਸ ਲਈ ਕੇਂਦਰ ਸਰਕਾਰ ਖ਼ਿਲਾਫ਼ ਲੜਾਈ ਲੜਨ ਲਈ ਅੱਜ ਸਿਆਸੀ ਕਾਨਫ਼ਰੰਸ ਕਰਕੇ ਵਿਉਂਤਬੰਦੀ ਬਣਾਈ ਗਈ ਹੈ। ਨਵੇਂ ਖੇਤੀ ਮਾਡਲ ਨੂੰ ਅਪਨਾਉਣ ਦੀ ਕਿਸਾਨਾਂ ਨੂੰ ਸਲਾਹ ਦਿੱਤੀ ਹੈ। ਇਸ ਮੌਕੇ ਤੇ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ 17 ਫਸਲਾਂ ਉੱਤੇ ਵਧਾਈ ਗਈ ਐਮਐਸਪੀ ਤੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ 23 ਫ਼ਸਲਾਂ ਨੂੰ ਐਮਐਸਪੀ ਉੱਤੇ ਖਰੀਦਣ ਦੀ ਗਾਰੰਟੀ ਦੇਵੇ ਤਾਂ ਜੋ ਕਿਸਾਨ ਅਤੇ ਕਿਸਾਨੀ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਪੰਜਾਬ ਦੇ ਵਿਗੜ ਰਹੇ ਹਲਾਤਾਂ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਨੂੰ ਦੱਸਿਆ ਅਤੇ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਵੀ ਸਿਆਸੀ ਕਤਲ ਹੈ। ਹਾਕਮ ਗੈਂਗਸਟਰਾਂ ਨੂੰ ਆਪਣੇ ਹਿਸਾਬ ਨਾਲ ਵਰਤ ਰਹੇ ਹਨ ਜੋ ਕਿ ਚਿੰਤਾਂ ਦਾ ਵਿਸ਼ਾ ਹੈ। ਇਸ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।
ਇਹ ਵੀ ਪੜ੍ਹੋ :ਕੇਜਰੀਵਾਲ 15 ਜੂਨ ਨੂੰ ਆਉਣਗੇ ਪੰਜਾਬ, CM ਮਾਨ ਨਾਲ ਦਿੱਲੀ ਏਅਰਪੋਰਟ ਲਈ ਬੱਸਾਂ ਨੂੰ ਦੇਣਗੇ ਹਰੀ ਝੰਡੀ