ਗੁਰਦਾਸਪੁਰ: ਸ਼ਹਿਰ ਵਿੱਚ ਪੁਲਿਸ ਵਿਭਾਗ ਦੀ ਪੀਸੀਆਰ ਟੀਮ ਦੇ ਇੱਕ ਮੁਲਾਜ਼ਮ ਦੀ ਮੌਤ ਹੋਣ ਦਾ ਖ਼ਬਰ ਹੈ।
ਸਰਵਿਸ ਰਿਵਾਲਰ ਤੋਂ ਗੋਲੀ ਚੱਲਣ ਕਾਰਨ ਹੋਈ ਪੁਲਿਸ ਮੁਲਾਜ਼ਮ ਦੀ ਮੌਤ
ਗੁਰਦਾਸਪੁਰ ਵਿਖੇ ਇੱਕ ਪੀਸੀਆਰ ਮੁਲਾਜ਼ਮ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਪੁਲਿਸ ਮੁਲਾਜ਼ਮ ਦੀ ਸਰਵਿਸ ਰਿਵਾਲਵਰ ਚੱਲਣ ਕਾਰਨ ਵਾਪਰਿਆ ਹੈ।
ਸਰਵਿਸ ਰਿਵਾਲਰ ਤੋਂ ਗੋਲੀ ਚੱਲਣ ਕਾਰਨ ਹੋਈ ਪੁਲਿਸ ਮੁਲਾਜ਼ਮ ਦੀ ਮੌਤ
ਜਾਣਕਾਰੀ ਮੁਤਾਬਕ ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ ਰਾਕੇਸ਼ ਕੁਮਾਰ ਵਜੋਂ ਹੋਈ ਹੈ। ਰਾਕੇਸ਼ ਪੁਲਿਸ ਦੀ ਪੀਸੀਆਰ ਟੀਮ ਵਿੱਚ ਹਵਲਦਾਰ ਦੇ ਅਹੁਦੇ ਉੱਤੇ ਤਾਇਨਾਤ ਸੀ। ਹਵਲਦਾਰ ਰਾਕੇਸ਼ ਕੁਮਾਰ ਉਸ ਦੀ ਖ਼ੁਦ ਦੀ ਸਰਵਿਸ ਰਿਵਾਲਵਰ ਤੋਂ ਅਚਾਨਕ ਗੋਲੀ ਚੱਲਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਜਦ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।