ਪੰਜਾਬ

punjab

ETV Bharat / city

42 ਸਾਲਾਂ ਵਿਅਕਤੀ ਦੀ ਵਿਦੇਸ਼ 'ਚ ਹੋਈ ਮੌਤ - ਪੰਜਾਬ ਸਰਕਾਰ

ਗੁਰਦਾਸਪੁਰ ਦੇ ਪਿੰਡ ਹਵੇਲੀ ਦੇ ਰਹਿਣ ਵਾਲੇ 42 ਸਾਲਾਂ ਦੇ ਨੌਜਵਾਨ ਦੀ ਫਰਾਸ (France) ਵਿਚ ਭੇਦਭਾਰੇ ਹਲਾਤਾਂ ਵਿਚ ਮੌਤ (Death) ਹੋ ਗਈ ਹੈ।ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਦਾ ਜਾਵੇ।

42 ਸਾਲਾਂ ਦੇ ਨੌਜਵਾਨ ਦੀ ਵਿਦੇਸ਼ 'ਚ ਹੋਈ ਮੌਤ
42 ਸਾਲਾਂ ਦੇ ਨੌਜਵਾਨ ਦੀ ਵਿਦੇਸ਼ 'ਚ ਹੋਈ ਮੌਤ

By

Published : Sep 30, 2021, 5:28 PM IST

ਗੁਰਦਾਸਪੁਰ: ਪਿੰਡ ਹਵੇਲੀ ਦੇ ਰਹਿਣ ਵਾਲੇ 42 ਸਾਲਾਂ ਦੇ ਨੌਜਵਾਨ ਦੀ ਫ਼ਰਾਸ (France) ਵਿਚ ਭੇਦਭਾਰੇ ਹਲਾਤਾਂ ਵਿਚ ਮੌਤ ਹੋ ਗਈ ਹੈ।ਮ੍ਰਿਤਕ ਦੇ ਪਰਿਵਾਰ ਨੇ ਸਰਕਾਰ (Government) ਨੂੰ ਗੁਹਾਰ ਲਗਾਈ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਦਾ ਜਾਵੇ।ਮ੍ਰਿਤਕ ਰਜਿੰਦਰ ਸਿੰਘ ਪਿਛਲੇ 20 ਸਾਲਾਂ ਤੋਂ ਫਰਾਸ ਦੇ ਸ਼ਹਿਰ ਪੈਰਿਸ ਵਿਚ ਰਹਿ ਰਿਹਾ ਸੀ। ਕੱਲ ਘਰ ਵਾਲਿਆ ਨੂੰ ਉਸਦੇ ਦੋਸਤ ਦਾ ਫੋਨ ਆਇਆ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਬਰਾਂ ਨੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ (Government of Punjab) ਵਲੋਂ ਮਦਦ ਦੀ ਗੁਹਾਰ ਲਗਾਈ ਹੈ।

42 ਸਾਲਾਂ ਦੇ ਨੌਜਵਾਨ ਦੀ ਵਿਦੇਸ਼ 'ਚ ਹੋਈ ਮੌਤ

ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਜਿਸਦੀ ਉਮਰ ਕਰੀਬ 42 ਸਾਲ ਹੈ। ਉਹ ਪਿਛਲੇ ਕਰੀਬ 20-21 ਸਾਲਾਂ ਤੋਂ ਫ਼ਰਾਂਸ ਦੇ ਸ਼ਹਿਰ ਪੈਰਿਸ ਵਿੱਚ ਰਹਿ ਰਿਹਾ ਸੀ। ਜਿਸਨੇ ਦਸੰਬਰ ਮਹੀਨੇ ਭਾਰਤ ਆਪਣੇ ਘਰ ਆਉਣ ਵਾਲਾ ਸੀ ਪਰ ਅਚਾਨਕ ਮੌਤ ਦੀ ਖਬਰ ਸੁਣਦੇ ਹੀ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਛੇਤੀ ਤੋਂ ਛੇਤੀ ਭਾਰਤ ਭੇਜਿਆ ਜਾਵੇ ਤਾਂ ਜੋ ਉਹ ਉਸਦਾ ਅੰਤਿਮ ਸੰਸਕਾਰ ਆਪਣੇ ਪਿੰਡ ਵਿੱਚ ਕੀਤਾ ਜਾਵੇ।ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਕਿਵੇਂ ਹੋਈ ਉਸਦੀ ਵੀ ਜਾਂਚ ਕੀਤੀ ਜਾਵੇ।

ਇਹ ਵੀ ਪੜੋ:ਪਿੰਡ ਝੀਤੇ ਕਲਾਂ ਦੇ ਕਿਸਾਨ ਹਲਕਾ ਵਿਧਾਇਕ ਦੇ ਖਿਲਾਫ਼ ਹੋਏ ਇਕਜੁੱਟ

ABOUT THE AUTHOR

...view details