ਪੰਜਾਬ

punjab

ETV Bharat / city

ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਸਰਪੰਚ, ਅਧਿਕਾਰਤ ਪੰਚ, ਬੀਡੀਪੀਓ ਦਫ਼ਤਰ ਦੇ 2 ਜੂਨੀਅਰ ਇੰਜੀਨੀਅਰ ’ਤੇ ਮਾਮਲਾ ਦਰਜ - ਫ਼ਤਹਿਗੜ੍ਹ ਸਾਹਿਬ

ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ 2 ਜੂਨੀਅਰ ਇੰਜੀਨੀਅਰ ਲਲਿਤ ਗੋਇਲ ਜੂਨੀਅਰ ਇੰਜੀਨੀਅਰ ਅਤੇ ਲੁਕੇਸ਼ ਥੰਮ੍ਹਣ ਸਮੇਤ ਪੰਚਾਇਤ ਸਕੱਤਰ ਪਵਿੱਤਰ ਸਿੰਘ ਨੂੰ ਗ੍ਰਾਮ ਪੰਚਾਇਤ ਦੇ ਫੰਡਾਂ 'ਚ 20.67 ਲੱਖ ਰੁਪਏ ਦਾ ਘਪਲਾ ਕਰਨ ਅਤੇ ਪੰਚਾਇਤ ਦੀ 2.86 ਕਰੋੜ ਰੁਪਏ ਦੇ ਹਿਸਾਬ ਵਾਲੀ ਮਾਪ ਪੁਸਤਕ ਖੁਰਦ-ਬੁਰਦ ਕਰਨ ਬਦਲੇ ਵੱਖ-ਵੱਖ ਫੌਜਦਾਰੀ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਹੈ ਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Punjab Vigilance Bureau registers case against former sarpanch official panch 2 junior engineers of BDPO office
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵੱਡੀ ਕਰਵਾਈ, ਸਾਬਕਾ ਸਰਪੰਚ, ਅਧਿਕਾਰਤ ਪੰਚ, ਬੀਡੀਪੀਓ ਦਫ਼ਤਰ ਦੇ 2 ਜੂਨੀਅਰ ਇੰਜੀਨੀਅਰ ਉੱਤੇ ਕੀਤਾ ਮਾਮਲਾ ਦਰਜ

By

Published : May 27, 2022, 12:45 PM IST

ਫ਼ਤਹਿਗੜ੍ਹ ਸਾਹਿਬ : ਪੰਜਾਬ ਵਿਜੀਲੈਂਸ ਬਿਊਰੋ ਨੇ ਵੱਡੀ ਕਰਵਾਈ ਕਰਦੇ ਹੋਏ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਕੋਟਲਾ ਸੁਲੇਮਾਨ ਦੇ ਸਾਬਕਾ ਸਰਪੰਚ ਤਰਲੋਚਨ ਸਿੰਘ, ਅਧਿਕਾਰਤ ਪੰਚ ਰਣਜੋਧ ਸਿੰਘ, ਬੀਡੀਪੀਓ. ਦਫ਼ਤਰ ਫਤਿਹਗੜ੍ਹ ਸਾਹਿਬ ਦੇ 2 ਜੂਨੀਅਰ ਇੰਜੀਨੀਅਰ ਲਲਿਤ ਗੋਇਲ ਜੂਨੀਅਰ ਇੰਜੀਨੀਅਰ ਅਤੇ ਲੁਕੇਸ਼ ਥੰਮ੍ਹਣ ਸਮੇਤ ਪੰਚਾਇਤ ਸਕੱਤਰ ਪਵਿੱਤਰ ਸਿੰਘ ਨੂੰ ਗ੍ਰਾਮ ਪੰਚਾਇਤ ਦੇ ਫੰਡਾਂ 'ਚ 20.67 ਲੱਖ ਰੁਪਏ ਦਾ ਘਪਲਾ ਕਰਨ ਅਤੇ ਪੰਚਾਇਤ ਦੀ 2.86 ਕਰੋੜ ਰੁਪਏ ਦੇ ਹਿਸਾਬ ਵਾਲੀ ਮਾਪ ਪੁਸਤਕ ਖੁਰਦ-ਬੁਰਦ ਕਰਨ ਬਦਲੇ ਵੱਖ-ਵੱਖ ਫੌਜਦਾਰੀ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਹੈ ਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਪੰਜਾਬ ਵਿਜੀਲੈਂਸ ਬਿਊਰੋ ਨੇ ਉਕਤ ਦੋਸ਼ੀਆਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਆਈਪੀਸੀ ਦੀ ਧਾਰਾ 409, 201, 120-B ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਏ ਤੇ 13(2) ਤਹਿਤ ਅੱਜ ਮਿਤੀ 25-05-2022 ਨੂੰ ਮੁਕੱਦਮਾ ਨੰਬਰ 10 ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ।

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵੱਡੀ ਕਰਵਾਈ, ਸਾਬਕਾ ਸਰਪੰਚ, ਅਧਿਕਾਰਤ ਪੰਚ, ਬੀਡੀਪੀਓ ਦਫ਼ਤਰ ਦੇ 2 ਜੂਨੀਅਰ ਇੰਜੀਨੀਅਰ ਉੱਤੇ ਕੀਤਾ ਮਾਮਲਾ ਦਰਜ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਕੋਟਲਾ ਸੁਲੇਮਾਨ ਦੇ ਸਾਬਕਾ ਸਰਪੰਚ ਤਰਲੋਚਨ ਸਿੰਘ, ਅਧਿਕਾਰਤ ਪੰਚ ਰਣਜੋਧ ਸਿੰਘ, ਬੀਡੀਪੀਓ ਦਫ਼ਤਰ ਫਤਹਿਗੜ੍ਹ ਸਾਹਿਬ ਦੇ ਦੋ ਜੂਨੀਅਰ ਇੰਜਨੀਅਰ ਲਲਿਤ ਗੋਇਲ ਜੂਨੀਅਰ ਇੰਜੀਨੀਅਰ ਅਤੇ ਲੁਕੇਸ਼ ਥੰਮ੍ਹਣ ਸਮੇਤ ਪੰਚਾਇਤ ਸਕੱਤਰ ਪਵਿੱਤਰ ਸਿੰਘ ਨੂੰ ਗ੍ਰਾਮ ਪੰਚਾਇਤ ਦੇ ਫੰਡਾਂ ਵਿੱਚ 20.67 ਲੱਖ ਰੁਪਏ ਦਾ ਘਪਲਾ ਕਰਨ ਅਤੇ ਪੰਚਾਇਤ ਦੀ 2.86 ਕਰੋੜ ਰੁਪਏ ਦੇ ਹਿਸਾਬ ਵਾਲੀ ਮਾਪ ਪੁਸਤਕ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਪੰਜਾਬ ਵਿਜੀਲੈਂਸ ਬਿਊਰੋ ਵੱਖ-ਵੱਖ ਫੌਜਦਾਰੀ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਆਰੰਭ ਦਿੱਤੀ ਹੈ, ਜਾਂਚ ਮੁਤਾਬਿਕ ਰਣਜੋਧ ਸਿੰਘ ਸਾਬਕਾ ਅਧਿਕਾਰਤ ਪੰਚ, ਤਰਲੋਚਨ ਸਿੰਘ ਸਾਬਕਾ ਸਰਪੰਚ ਪਿੰਡ ਕੋਟਲਾ ਸੁਲੇਮਾਨ ਅਤੇ ਲਲਿਤ ਗੋਇਲ ਜੇਈ, ਲੁਕੇਸ਼ ਥੰਮ੍ਹਣ ਜੇ ਈ, ਪਵਿੱਤਰ ਸਿੰਘ ਪੰਚਾਇਤ ਸੈਕਟਰੀ ਦਫ਼ਤਰ ਬੀ ਡੀ ਪੀ ਓ ਫ਼ਤਹਿਗੜ੍ਹ ਸਾਹਿਬ ਵੱਲੋਂ ਆਪਸ ਵਿਚ ਮਿਲੀਭੁਗਤ ਕਰਕੇ ਅਤੇ ਗਰਾਮ ਪੰਚਾਇਤ ਪਿੰਡ ਕੋਟਲਾ ਸੁਲੇਮਾਨ ਨੂੰ ਰੇਲਵੇ ਵਿਭਾਗ ਪਾਸੋਂ ਪੰਚਾਇਤੀ ਜ਼ਮੀਨ ਨੂੰ ਐਕਵਾਇਰ ਕਰਨ ਅਤੇ ਹੋਰਾਂ ਵਸੀਲਿਆਂ ਤੋਂ ਮਿਲੀ ਕੁੱਲ 4,20,25000 ਰੁਪਏ ਦੀ ਰਕਮ ਵਿਚੋਂ 2,86,25000 ਰੁਪਏ ਨਾਲ ਸੰਬੰਧਤ ਮਾਪ ਪੁਸਤਕ ਨੂੰ ਖੁਰਦ ਬੁਰਦ ਕਰਕੇ ਅਤੇ ਤਕਨੀਕੀ ਟੀਮ ਦੀ ਰਿਪੋਰਟ ਮੁਤਾਬਕ 20,67,068 ਰੁਪਏ ਦਾ ਘਪਲਾ ਕੀਤਾ ਗਿਆ ਹੈ।

ਇਸ ਜਾਂਚ ਦੇ ਅਧਾਰ ਤੇ ਵਿਜੀਲੈਂਸ ਵੱਲੋਂ ਉਕਤ ਮੁਲਜਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭੀ ਗਈ ਹੈ। ਉੱਥੇ ਹੀ ਵਿਜੀਲੈਂਸ ਬਿਊਰੋ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਇੰਸਪੈਕਟਰ ਪ੍ਰਿਤਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਵਿੱਤਰ ਸਿੰਘ ਪੰਚਾਇਤ ਸੈਕਟਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਬਾਕੀਆਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ:ਤਖ਼ਤ ਸ੍ਰੀ ਪਟਨਾ ਸਾਹਿਬ ਵਿੱਚ ਚੱਲੀਆਂ ਗੋਲੀਆਂ !

ABOUT THE AUTHOR

...view details