ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਭਰ ਵਿੱਚ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹੇ ਵਿੱਚ ਪੈਂਦੀ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵੀ ਕੋਰੋਨਾ ਵਾਇਰਸ ਦੇ ਚੱਲਦੇ ਪੂਰੀ ਤਰ੍ਹਾਂ ਨਾਲ ਲੌਕਡਾਊਨ ਕਰ ਦਿੱਤੀ ਗਈ ਹੈ। ਜਿੱਥੇ ਸ਼ਹਿਰ ਵਿੱਚ ਬਾਜ਼ਾਰ ਅਤੇ ਗਲੀਆਂ ਸੁਨੀਆ ਦਿਖਾਈ ਦੇ ਰਹੀਆਂ ਹਨ। ਉੱਥੇ ਹੀ ਫੈਕਟਰੀਆਂ ਦਾ ਵੀ ਚੱਕਾ ਥੰਮ ਚੁੱਕਿਆ ਹੈ।
ਕੋਰੋਨਾ ਵਾਇਰਸ ਕਾਰਨ ਲੋਹ ਨਗਰੀ 'ਚ ਕੰਮ ਠੱਪ, ਫੈਕਟਰੀਆਂ ਹੋਇਆ ਬੰਦ
ਕੋਰੋਨਾ ਵਾਇਰਸ ਅੱਜ ਪੂਰੇ ਵਿਸ਼ਵ ਦੇ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਮੰਡੀ ਗੋਬਿੰਦਗੜ੍ਹ ਵੀ ਕੋਰੋਨਾ ਵਾਇਰਸ ਦੇ ਚੱਲਦੇ ਪੂਰੀ ਤਰ੍ਹਾਂ ਨਾਲ ਲੌਕਡਾਊਨ ਕਰ ਦਿੱਤੀ ਗਈ ਹੈ। ਫੈਕਟਰੀਆਂ ਦਾ ਵੀ ਚੱਕਾ ਥੰਮ ਚੁੱਕਿਆ ਹੈ।
ਇਸ ਸਬੰਧ ਵਿੱਚ ਫਰਨਸ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਗੁਪਤਾ ਦਾ ਕਹਿਣਾ ਸੀ ਕਿ ਇਸ ਬੰਦ ਨੂੰ ਲੈ ਕੇ ਉਹ ਆਪਣਾ ਪੂਰਾ ਸਮਰਥਨ ਦੇ ਰਹੇ ਹਨ ਅਤੇ ਜਿੰਨੇ ਵੀ ਦਿਨ ਇਹ ਬੰਦ ਰਹੇਗਾ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਪੂਰੀ ਸੈਲਰੀ ਦਿੱਤੀ ਜਾਵੇਗੀ।
ਉਦਯੋਗਪਤੀ ਸੰਜੇ ਬਾਂਸਲ ਦਾ ਕਹਿਣਾ ਸੀ ਕਿ ਕੋਰੋਨਾ ਇੱਕ ਘਾਤਕ ਵਾਇਰਸ ਹੈ ਜਿਸ ਤੋਂ ਬਚਣ ਦੇ ਲਈ ਸਾਨੂੰ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਇਸ ਲਈ ਅਸੀਂ ਬੰਦ ਨੂੰ ਆਪਣਾ ਸਮਰਥਨ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਪਹਿਲਾਂ ਜ਼ਿੰਦਗੀ ਜ਼ਰੂਰੀ ਹੈ ਕੰਮ ਤਾਂ ਅੱਗੇ ਵੀ ਹੁੰਦਾ ਰਹੇਗਾ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਬੰਦ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ ਪਰ ਸਾਨੂੰ ਕੁਝ ਰਾਹਤ ਦੀ ਦਿੱਤੀ ਜਾਵੇ ਤਾਂ ਜੋ ਅਗੇ ਫੈਕਟਰੀਆਂ ਚਲ ਸਕਣ।