ਅੰਮ੍ਰਿਤਸਰ:ਅੰਮ੍ਰਿਤਸਰ (amritsar crime news) ਦੇ ਪਿੰਡ ਮਾਹਲਾ ਦੀ ਢੀਂਗਰਾ ਕਲੋਨੀ ਵਿਚ ਹੋਏ ਜਸਵਿੰਦਰ ਦੇ ਕਤਲ (youth shot dead in mahla of amritsar) ਤੋਂ ਬਾਅਦ ਪੁਲਿਸ ਮੁਲਾਜਮ ਵਲੋਂ ਮ੍ਰਿਤਕ ਦੇ ਪਰਿਵਾਰ ਨਾਲ ਵਧੀਕੀ (people alleged police of misbehave) ਕੀਤੀ ਗਈ। ਜਿਸ ਨੂੰ ਲੈ ਕੇ ਵਾਲਮੀਕਿ ਭਾਈਚਾਰਾ ਭੜਕ ਗਿਆ ਤੇ ਸੜ੍ਹਕ ਜਾਮ ਕਰ ਦਿੱਤੀ ਤੇ ਨਾਲ ਹੀ ਪੁਲਿਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਮੌਕੇ ’ਤੇ ਪੁੱਜੇ ਡੀਐਸਪੀ ਨੇ ਕਾਰਵਾਈ ਦਾ ਭਰੋਸਾ ਦਿੱਤਾ ਤੇ ਇਸ ਦੇ ਨਾਲ ਹੀ ਮਾਮਲਾ ਥੋੜ੍ਹਾ ਸ਼ਾਂਤ ਹੋਇਆ।
ਪੀੜਤ ਪਰਿਵਾਰ ਦੀਆਂ ਔਰਤਾਂ ਨਾਲ ਬਦਸਲੂਕੀ
ਭੜਕੇ ਵਾਲਮੀਕਿ ਭਾਈਚਾਰੇ ਨੇ ਪਿੰਡ ਮਾਹਲਾ ਦੇ ਅੰਮ੍ਰਿਤਸਰ-ਚੋਗਾਵਾਂ ਰੋੜ ਜਾਮ (people blocked the road) ਕਰ ਦਿੱਤਾ ਤੇ ਰੋਸ਼ ਪ੍ਰਦਰਸ਼ਨ ਕਰਕੇ 5 ਦੋਸ਼ੀਆਂ ਦੀ ਗਿਰਫਤਾਰੀ ਅਤੇ ਪੁਲਿਸ ਮੁਲਾਜਮ ਕੁਲਵੰਤ ’ਤੇ ਕਾਰਵਾਈ ਦੀ ਮੰਗ ਕੀਤੀ ਉਨ੍ਹਾਂ ਦੋਸ਼ ਲਗਾਇਆ ਕਿ ਨਸ਼ੇ ਵਿਚ ਰੱਜਿਆ ਲੌਪੌਕੇ ਪੁਲਿਸ ਦੇ ਮੁਲਾਜਮ ਕੁਲਵੰਤ ਨੇ ਮ੍ਰਿਤਕ ਦੇ ਪਰਿਵਾਰ ਦੀਆਂ ਔਰਤਾਂ ਦੀ ਤਲਾਸ਼ੀ ਲਈ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਹਾਲਾਤ ਵਿਗੜਦੇ ਵੇਖ ਮੌਕੇ ’ਤੇ ਪਹੁੰਚੇ ਡੀਐਸਪੀ ਬਲਬੀਰ ਸਿੰਘ ਨੇ ਕਾਰਵਾਈ ਦਾ ਭਰੋਸਾ ਦਿੱਤਾ ਤੇ ਕਿਹਾ ਜੇਕਰ ਪੁਲਿਸ ਮੁਲਾਜਮ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਹੋਵੇਗੀ।
ਪਰਚਾ ਦਰਜ, ਦੋਸ਼ੀ ਫਰਾਰ
ਮਾਮਲਾ ਅੰਮ੍ਰਿਤਸਰ ਦੇ ਥਾਣਾ ਕੰਬੌ ਦੀ ਹਦੂਦ ਵਿੱਚ ਪੈਂਦੇ ਪਿੰਡ ਮਾਹਲਾ ਦੀ ਢੀਂਗਰਾ ਕਲੋਨੀ ਦਾ ਹੈ, ਜਿਥੇ ਬੀਤੀ ਸ਼ਾਮ ਜਸਵਿੰਦਰ ਨਾਮ ਦੇ ਇੱਕ ਨੋਜਵਾਨ ਦਾ ਪੰਜ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿਚ ਨੋਜਵਾਨ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ, ਜਿਸ ਸੰਬਧੀ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ 392 ਦਾ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।