ਪੰਜਾਬ

punjab

ETV Bharat / city

ਜਾਣੋ ਕੌਣ ਹੈ ਦਿੱਲੀ ਹਿੰਸਾ 'ਚ ਸੁਰਖੀਆਂ ਬਣ ਰਿਹਾ ਨਾਂਅ ਲੱਖਾ ਸਿਧਾਣਾ - ਦਿੱਲੀ ਹਿੰਸਾ 'ਚ ਸੁਰਖੀਆਂ

ਲੱਖਾ ਸਿਧਾਣਾ ਅਪਰਾਧ ਦੀ ਦੁਨੀਆ ਦਾ ਇੱਕ ਵੱਡਾ ਨਾਂਅ ਹੈ। ਅਪਰਾਧ ਦੀ ਦੁਨੀਆ ਨੂੰ ਛੱਡ ਉਸ ਨੇ ਆਪਣੀ ਕਿਸਮਤ ਦਾ ਸਿੱਕਾ ਰਾਜਨੀਤੀ 'ਚ ਵੀ ਅਜ਼ਮਾਇਆ। ਬਾਅਦ 'ਚ ਉਹ ਸਮਾਜ ਸੇਵਾ ਨਾਲ ਜੁੜ ਗਏ।

ਜਾਣੋ ਕੌਣ ਹੈ ਦਿੱਲੀ ਹਿੰਸਾ 'ਚ ਸੁਰਖੀਆਂ ਬਣ ਰਿਹਾ ਨਾਂਅ ਲੱਖਾ ਸਿਧਾਣਾ
ਜਾਣੋ ਕੌਣ ਹੈ ਦਿੱਲੀ ਹਿੰਸਾ 'ਚ ਸੁਰਖੀਆਂ ਬਣ ਰਿਹਾ ਨਾਂਅ ਲੱਖਾ ਸਿਧਾਣਾ

By

Published : Jan 27, 2021, 3:39 PM IST

Updated : Jan 27, 2021, 4:08 PM IST

ਚੰਡੀਗੜ੍ਹ: ਪੋਹ ਦੀ ਠੰਢ 'ਚ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ ਤੇ 26 ਜਨਵਰੀ ਨੂੰ ਕਿਸਾਨਾਂ ਦੀ ਸ਼ਾਂਤਮਈ ਪਰੇਡ 'ਚ ਅਚਨਚੇਤ ਹਿੰਸਾ ਭੜਕ ਗਈ। ਦਿੱਲੀ ਦੇ ਲਾਲ ਕਿਲ੍ਹੇ 'ਚ ਹੋਈ ਹਿੰਸਾ 'ਚ ਲੱਖਾ ਸਿਧਾਣਾ ਦਾ ਨਾਂਅ ਸਾਹਮਣੇ ਆ ਰਿਹਾ ਹੈ ਤੇ ਉਹ ਪੰਜਾਬ ਨਾਲ ਸਬੰਧਤ ਹੈ।

ਲੱਖਾ ਸਿਧਾਣਾ ਦੀ ਜ਼ਿੰਦਗੀ 'ਤੇ ਇੱਕ ਨਜ਼ਰ

  • ਲੱਖਾ ਸਿਧਾਣਾ ਅਪਰਾਧ ਦੀ ਦੁਨੀਆ ਦਾ ਇੱਕ ਵੱਡਾ ਨਾਂਅ ਹੈ। ਅਪਰਾਧ ਦੀ ਦੁਨੀਆ ਨੂੰ ਛੱਡ ਉਸ ਨੇ ਆਪਣੀ ਕਿਸਮਤ ਦਾ ਸਿੱਕਾ ਰਾਜਨੀਤੀ 'ਚ ਵੀ ਅਜ਼ਮਾਇਆ।
  • ਬਾਅਦ 'ਚ ਉਹ ਸਮਾਜ ਸੇਵਾ ਨਾਲ ਜੁੜ ਗਿਆ।
  • ਦੱਸਣਯੋਗ ਹੈ ਕਿ ਸਿਧਾਣਾ ਇੱਕ ਕਬੱਡੀ ਦਾ ਖਿਡਾਰੀ ਵੀ ਰਹਿ ਚੁੱਕਾ ਹੈ। ਕਿਸਾਨਾਂ ਦੇ ਅੰਦੋਲਨ 'ਚ ਉਹ ਵੱਧ ਚੜ੍ਹ ਕੇ ਆਪਣਾ ਹਿੱਸਾ ਪਾਉਂਦਾ ਆ ਰਿਹਾ ਹੈ। ਹੁਣ ਦਿੱਲੀ ਦੇ ਕਿਸਾਨ ਅੰਦੋਲਨ ਦੀ ਹਿੰਸਾ 'ਚ ਉਨ੍ਹਾਂ ਦਾ ਨਾਂਅ ਸਾਹਮਣੇ ਆਇਆ।
  • ਸਿਧਾਣਾ ਦਾ ਅਸਲੀ ਨਾਂਅ ਲਖਬੀਰ ਸਿੰਘ ਹੈ ਤੇ ਉਹ ਪੰਜਾਬ ਦੇ ਬਠਿੰਡਾ ਦਾ ਰਹਿਣ ਵਾਲਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਉਹ ਪੋਸਟ ਗਰੈਜੂਏਟ ਪਾਸ ਹਨ।
  • ਅਪਰਾਧ ਦੀ ਦੁਨੀਆ 'ਚ ਬੜਾ ਨਾਂਅ ਹੋਣ ਕਰਕੇ ਉਨ੍ਹਾਂ 'ਤੇ ਹੱਤਿਆ ਤੇ ਕੁੱਟਮਾਰ ਦੇ ਕਈ ਦੋਸ਼ ਹਨ।

ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਕਰ ਰਿਹੈ ਸੰਘਰਸ਼

  • ਅਪਰਾਧ ਦੀ ਦੁਨੀਆ ਤੋਂ ਬਾਅਦ ਉਹ ਸਮਾਜ ਸੇਵਾ 'ਚ ਆਏ। ਉਨ੍ਹਾਂ ਦਾ ਨਾਂਅ ਉਸ ਵੇਲੇ ਸੁਰਖੀਆਂ 'ਚ ਆਇਆ, ਜਦੋਂ ਉਨ੍ਹਾਂ ਨੇ ਨੈਸ਼ਨਲ ਹਾਈਵੇ ਦੇ ਸਾਈਨ ਬੋਰਡ 'ਤੇ ਪੰਜਾਬੀ ਭਾਸ਼ਾ ਤੀਜੇ ਨੰਬਰ 'ਤੇ ਲਿਖੀ ਗਈ ਸੀ ਤੇ ਸਿਧਾਣਾ ਨੇ ਉਸ 'ਤੇ ਕਾਲਖ਼ ਸੁੱਟੀ ਸੀ।
  • ਸਿਧਾਣਾ ਬੀਤੇ ਕਈ ਸਾਲਾਂ ਤੋਂ ਪੰਜਾਬੀ ਸਤਿਕਾਰ ਕਮੇਟੀ ਨਾਲ ਜੁੜਿਆ ਹੋਇਆ ਹੈ ਤੇ ਮਾਂ ਬੋਲੀ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ।

ਚੋਣਾਂ 'ਚ ਵੀ ਅਜ਼ਮਾਈ ਕਿਸਮਤ

  • ਸਮਾਜ ਸੇਵੀ ਤੋਂ ਪਹਿਲਾਂ ਸਿਧਾਣਾ ਵਿਧਾਨ ਸਭਾ ਚੋਣ ਵੀ ਲੜ ਚੁੱਕਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਪਾਰਟੀ ਬਣਾਈ ਗਈ ਸੀ, ਜਿਸਦਾ ਨਾਂਅ ਪੀਪਲ ਪਾਰਟੀ ਰੱਖਿਆ ਗਿਆ ਸੀ।
  • ਸਿਧਾਣਾ ਨੇ ਰਾਮਪੁਰਾ ਵਿਧਾਨ ਸਭਾ ਹਮਲੇ 'ਚੋਂ ਚੋਣ ਲੜੀ ਸੀ। ਹਾਲਾਂਕਿ ਉਨ੍ਹਾਂ ਦੇ ਸਿਰ 'ਤੇ ਜਿੱਤ ਦਾ ਸਿਹਰਾ ਨਹੀਂ ਬੰਨ੍ਹਿਆ ਗਿਆ।
  • ਜ਼ਿਕਰ ਏ ਖ਼ਾਸ ਇਹ ਹੈ ਕਿ ਇਨ੍ਹਾਂ ਚੋਣਾਂ ਦੇ ਦੌਰਾਨ ਪਿੰਡ 'ਚ ਉਸ 'ਤੇ ਫ਼ਾਇਰਿੰਗ ਹੋਈ ਸੀ, ਜਿੱਥੇ ਉਹ ਫੱਟੜ ਵੀ ਹੋਇਆ ਸੀ।
  • ਸਿਧਾਣਾ ਅਕਸਰ ਕੱਦਵਾਰ ਸਿਆਸਤਦਾਨਾਂ 'ਤੇ ਜ਼ੁਬਾਨੀ ਹਮਲੇ ਕਰਕੇ ਸੁਰਖੀਆਂ ਬਟੋਰਦਾ ਰਹਿੰਦਾ ਹੈ।
Last Updated : Jan 27, 2021, 4:08 PM IST

ABOUT THE AUTHOR

...view details