ਚੰਡੀਗੜ੍ਹ: 22 ਜਨਵਰੀ, 2013 ਦੀ ਸਵੇਰ ਸਮੇਂ ਦਿੱਲੀ ਦੀ ਰੋਹਿਨੀ ਕੋਰਟ ਦੇ ਬਾਹਰ ਮਾਹੌਲ ਤਣਾਅਪੂਰਨ ਸੀ ਕਿਉਂਕਿ ਹਰਿਆਣਾ ਦੇ ਪ੍ਰਮੁੱਖ ਰਾਜਨੇਤਾ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਦੋਸ਼ੀ ਪਾਇਆ ਗਿਆ ਸੀ ਅਤੇ ਇਸ ਦਿਨ ਉਸਨੂੰ ਸਜ਼ਾ ਸੁਣਾਈ ਜਾਣੀ ਸੀ। ਉਸ ਸਮੇਂ ਹਰਿਆਣੇ ਦਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ (bhupinder singh hooda) ਹੁੰਦੇ ਸੀ ਅਤੇ ਜਿਸ ਨੇਤਾ ਨੂੰ ਸਜ਼ਾ ਸੁਣਾਈ ਜਾਣੀ ਸੀ ਉਹ ਸਾਬਕਾ ਮੁੱਖ ਮੰਤਰੀ ਸੀ, ਨਾਂ ਸੀ ਓਮਪ੍ਰਕਾਸ਼ ਚੌਟਾਲਾ। ਉਸ ਸਮੇਂ ਇਨੈਲੋ (inld) ਦਾ ਸਮਰਥਨ ਅਧਾਰ ਹਰਿਆਣਾ ਵਿੱਚ ਸਭ ਤੋਂ ਮਜ਼ਬੂਤ ਮੰਨਿਆ ਜਾਂਦਾ ਸੀ ਅਤੇ ਓਮ ਪ੍ਰਕਾਸ਼ ਚੌਟਾਲਾ (op chautala) ਦੇ ਪ੍ਰਸ਼ੰਸਕਾਂ ਗਿਣਤੀ ਕਾਫੀ ਸੀ।
ਇਹੀ ਕਾਰਨ ਸੀ ਕਿ ਉਨ੍ਹਾਂ ਦੇ ਸਮਰਥਕ ਤੜਕਸਾਰ ਹੀ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਸੀ ਅਤੇ ਕੁਝ ਹੀ ਸਮੇਂ ਬਾਅਦ ਰੋਹਿਨੀ ਕੋਰਟ ਦੇ ਬਾਹਰ ਕਾਫੀ ਇਕੱਠ ਹੋ ਗਿਆ। ਜਦੋਂ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਅਤੇ ਬਾਹਰ ਖੜ੍ਹੇ ਉਨ੍ਹਾਂ ਦੇ ਸਮਰਥਕਾਂ ਨੂੰ ਪਤਾ ਲੱਗਿਆ ਕਿ ਓ ਪੀ ਚੌਟਾਲਾ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ, ਤਾਂ ਲੋਕ ਬੇਕਾਬੂ ਹੋ ਗਏ। ਅਦਾਲਤ ਦੇ ਬਾਹਰ ਹਫੜਾ-ਦਫੜੀ ਮਚ ਗਈ, ਇਸ ਮਾਹੌਲ ਦੇ ਮੱਦੇਨਜ਼ਰ ਅਦਾਲਤ ਦੇ ਸਾਰੇ ਦਰਵਾਜ਼ਿਆਂ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਓਪੀ ਚੌਟਾਲਾ ਦੇ ਹਮਾਇਤੀਆਂ ਨੂੰ ਅਦਾਲਤ ਪਰਿਸਰ ਤੋਂ ਦੂਰ ਰੱਖਿਆ ਗਿਆ ਸੀ, ਇਸ ਦੇ ਬਾਵਜੁਦ ਵੀ ਕਾਫੀ ਹੰਗਾਮਾ ਹੋਇਆ ਅਤੇ ਪੁਲਿਸ ਨੇ ਉਨ੍ਹਾਂ ’ਤੇ ਕਾਫੀ ਮੁਸ਼ਕਿਲਾਂ ਨਾਲ ਕਾਬੂ ਪਾਇਆ।
ਹਾਲਾਂਕਿ, 22 ਜਨਵਰੀ ਦਾ ਦਿਨ ਬੀਤ ਗਿਆ ਅਤੇ ਓਮਪ੍ਰਕਾਸ਼ ਚੌਟਾਲਾ, ਜੋ ਕਿਸੇ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਸੀ, ਤਿਹਾੜ ਜੇਲ੍ਹ (tihar jail) ਪਹੁੰਚੇ। ਉੱਥੇ ਉਨ੍ਹਾਂ ਨੂੰ ਜੇਲ੍ਹ ਨੰਬਰ ਦੋ ਵਿੱਚ ਰੱਖਿਆ ਗਿਆ ਸੀ ਅਤੇ ਤਿਹਾੜ ਵਿੱਚ ਹੀ ਉਨ੍ਹਾਂ ਦੇ ਨਾਲ ਵੱਡੇ ਬੇਟੇ ਅਜੈ ਚੌਟਾਲਾ ਸੀ। ਉਸ ਨੂੰ ਵੀ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਦੋਵੇਂ ਪਿਓ-ਪੁੱਤ ਨੂੰ ਹੁਣ 10 ਸਾਲ ਜੇਲ੍ਹ ਵਿੱਚ ਬਿਤਾਉਣੇ ਸੀ, ਜਿਸ ਕਾਰਨ ਉਨ੍ਹਾਂ ਨੇ ਇਹ ਵੀ ਮੰਨ ਲਿਆ ਕਿ ਹੁਣ 10 ਸਾਲ ਤੱਕ ਇਹੀ ਉਨ੍ਹਾਂ ਦਾ ਘਰ ਹੈ।
ਓਪੀ ਚੌਟਾਲਾ ਨੇ ਜੇਲ੍ਹ ਚ ਰਹਿ ਕੇ ਕੀਤੀ ਪੜਾਈ
ਓਪੀ ਚੌਟਾਲਾ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦਾ ਵਿਚਕਾਰਲੇ ਪੁੱਤਰ ਸੀ, ਉਨ੍ਹਾਂ ਦੇ ਪਿਤਾ ਇੱਕ ਸਮੇਂ ਹਰਿਆਣੇ ਵਿੱਚ ਕਾਫੀ ਬੋਲਬਾਲਾ ਸੀ। ਪਰ ਕੀ ਤੁਸੀਂ ਯਕੀਨ ਕਰੋਗੇ ਕਿ ਓਮ ਪ੍ਰਕਾਸ਼ ਚੌਟਾਲਾ ਪੜ੍ਹੇ-ਲਿਖੇ ਨਹੀਂ ਸੀ, ਪਰ ਜਦੋਂ ਉਨ੍ਹਾਂ ਨੂੰ ਜੇਲ੍ਹ ਵਿੱਚ ਸਮਾਂ ਮਿਲਿਆ ਅਤੇਕਰਨ ਲਈ ਕੁਝ ਨਹੀਂ ਸੀ, ਤਾਂ ਉਨ੍ਹਾਂ ਨੇ ਪੜਾਈ ਕਰਨ ਦਾ ਫੈਸਲਾ ਕੀਤਾ। 2017 ਵਿੱਚ ਇੱਕ ਖਬਰ ਜੇਲ੍ਹ ਵਿੱਚੋਂ ਬਾਹਰ ਆਈ ਕਿ ਓਪੀ ਚੌਟਾਲਾ ਨੇ ਜੇਲ੍ਹ ਚੋਂ ਹੀ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਨੇ 12ਵੀਂ ਨਹੀਂ 10ਵੀਂ ਦੀ ਪ੍ਰੀਖਿਆ ਜੇਲ੍ਹ ਵਿੱਚ ਰਹਿੰਦੇ ਹੋਏ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਨੇ 53.40 ਫੀਸਦ ਅੰਕ ਪ੍ਰਾਪਤ ਕੀਤੇ ਸੀ ਅਤੇ ਉਹ ਵੀ ਦੂਜੀ ਡਿਵੀਜ਼ਨ ਵਿੱਚ।
ਬਾਕੀ ਦਿਨ ਓਪੀ ਚੌਟਾਲਾ ਨੇ ਜੇਲ੍ਹ ’ਚ ਕੀ ਕੀਤਾ?
ਓਪੀ ਚੌਟਾਲਾ ਨੂੰ ਤਿਹਾੜ ਦੀ ਜੇਲ੍ਹ ਨੰਬਰ 2 ਚ ਰੱਖਿਆ ਗਿਆ ਸੀ। ਜਿੱਥੇ ਰਹਿ ਕੇ ਉਨ੍ਹਾਂ ਨੇ ਪੜਾਈ ਕੀਤੀ ਅਤੇ ਉਮਰ ਦੇ ਆਖਿਰੀ ਪੜਾਅ ’ਤੇ 10ਵੀ ਪਾਸ ਕੀਤੀ। ਪਰ ਇਸ ਤੋਂ ਇਲਾਵਾ ਉਨ੍ਹਾਂ ਨੇ ਕੀ ਕੀਤਾ। ਕਿਉਂਕਿ ਜੇਲ੍ਹ ਚ ਰਹਿਣ ਵਾਲੇ ਕੈਦੀਆਂ ਨੂੰ ਬਕਾਇਦਾ ਕੰਮ ਦਿੱਤਾ ਜਾਂਦਾ ਹੈ। ਜਿਸ ਲਈ ਉਨ੍ਹਾਂ ਨੂੰ ਪੈਸੇ ਵੀ ਮਿਲਦੇ ਹਨ, ਜੋ ਉਹ ਘਰ ਵੀ ਭੇਜ ਸਕਦੇ ਹਨ ਅਤੇ ਜੇਲ੍ਹ ਦੀ ਕੈਂਟਿਨ ਤੋਂ ਕੁਝ ਸਮਾਨ ਖਰੀਦਣ ਤੇ ਵੀ ਖਰਚ ਕਰ ਸਕਦੇ ਹਨ। ਤਾਂ ਇਸਦਾ ਜਵਾਹ ਹੈ ਕਿ ਓਪੀ ਚੌਟਾਲਾ ਨੇ ਜੇਲ੍ਹ ਚ ਰਹਿੰਦੇ ਹੋਏ ਕੋਈ ਕੰਮ ਨਹੀਂ ਕੀਤਾ ਕਿਉਂਕਿ ਉਹ ਇੱਕ ਰਾਜਨੀਤੀਕ ਕੈਦੀ ਸੀ ਅਤੇ ਉਮਰ ਵੀ ਕਾਫੀ ਜਿਆਦਾ ਸੀ ਇਸ ਲਈ ਉਨ੍ਹਾਂ ਨੇ ਆਪਣੇ ਸਮਾਂ ਪੜਾਈ ਨੂੰ ਦਿੱਤਾ।