ਪੰਜਾਬ

punjab

By

Published : Mar 5, 2021, 8:51 PM IST

ETV Bharat / city

ਫ਼ਾਜ਼ਿਲਕਾ 'ਚ ਕਿਸੇ ਵੀ ਸਿਆਸੀ ਲੀਡਰ ਦੀ ਨਹੀਂ ਲੱਗਣ ਦੇਵਾਂਗੇ ਸ਼ਰਾਬ ਫੈਕਟਰੀ: ਦਵਿੰਦਰ ਸਿੰਘ ਘੁਬਾਇਆ

ਫਾਜ਼ਿਲਕਾ ਦੇ ਪਿੰਡ ਹੀਰਾਂਵਾਲੀ 'ਚ ਲੱਗਣ ਵਾਲੀ ਸ਼ਰਾਬ ਦੀ ਫੈਕਟਰੀ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਉਣੱਤੀ ਪਿੰਡਾਂ ਦੇ ਲੋਕਾਂ ਨਾਲ ਪੰਜਾਬ ਭਵਨ ਪਹੁੰਚੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਈਟੀਵੀ ਭਾਰਤ ਨਾਲ ਇਸ ਮੁੱਦੇ 'ਤੇ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਹ ਫ਼ਾਜ਼ਿਲਕਾ ਦੇ ਹੀਰਾਂਵਾਲੀ 'ਚ ਕਿਸੇ ਵੀ ਸਿਆਸੀ ਲੀਡਰ ਦੀ ਸ਼ਰਾਬ ਫੈਕਟਰੀ ਨਹੀਂ ਲੱਗਣ ਦੇਣਗੇ।

ਨਹੀਂ ਲੱਗਣ ਦੇਵਾਂਗੇ ਸ਼ਰਾਬ ਫੈਕਟਰੀ
ਨਹੀਂ ਲੱਗਣ ਦੇਵਾਂਗੇ ਸ਼ਰਾਬ ਫੈਕਟਰੀ

ਚੰਡੀਗੜ੍ਹ :ਫਾਜ਼ਿਲਕਾ ਦੇ ਪਿੰਡ ਹੀਰਾਂਵਾਲੀ 'ਚ ਲੱਗਣ ਵਾਲੀ ਸ਼ਰਾਬ ਦੀ ਫੈਕਟਰੀ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਉਣੱਤੀ ਪਿੰਡਾਂ ਦੇ ਲੋਕਾਂ ਨਾਲ ਪੰਜਾਬ ਭਵਨ ਪਹੁੰਚੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਈਟੀਵੀ ਭਾਰਤ ਨਾਲ ਇਸ ਮੁੱਦੇ 'ਤੇ ਵਿਸ਼ੇਸ਼ ਗੱਲਬਾਤ ਕੀਤੀ।

ਨਹੀਂ ਲੱਗਣ ਦੇਵਾਂਗੇ ਸ਼ਰਾਬ ਫੈਕਟਰੀ

ਦਵਿੰਦਰ ਸਿੰਘ ਘੁਬਾਇਆ ਨੇ ਸ਼ਰਾਬ ਫੈਕਟਰੀ ਦੇ ਮੁੱਦੇ 'ਤੇ ਕਿਹਾ ਉਹ ਆਪਣੇ ਹਲਕੇ 'ਚ ਕਦੇ ਵੀ ਸ਼ਰਾਬ ਦੀ ਫੈਕਟਰੀ ਨਹੀਂ ਲੱਗਣ ਦੇਣਗੇ। ਉਨ੍ਹਾਂ ਨੇ ਵਿਧਾਨ ਸਭਾ 'ਚ ਵੀ ਇਸ ਮੁੱਦੇ ਨੂੰ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਸੁਖਬੀਰ ਸਿੰਘ ਬਾਦਲ ਵੱਲੋਂ ਕਿਸੇ ਕੰਪਨੀ ਨੂੰ ਲਾਇਸੈਂਸ ਦਿੱਤਾ ਗਿਆ ਸੀ। ਜਿਨ੍ਹਾਂ ਨੇ ਅੱਗੇ 13 ਕਰੋੜ 'ਚ ਕਿਸੇ ਵਪਾਰੀ ਨੂੰ ਵੇਚ ਦਿੱਤਾ। ਦਵਿੰਦਰ ਘੁਬਾਇਆ ਨੇ ਕਿਹਾ ਕਿ ਚਾਹੇ ਕੋਈ ਕਾਂਗਰਸੀ ਮੰਤਰੀ ਜਾਂ ਕੋਈ ਵੀ ਵਿਧਾਇਕ ਸਣੇ ਜਿਸ ਦਾ ਵੀ ਨਾਂਅ ਇਸ ਫੈਕਟਰੀ ਲਗਾਉਣ ਵਿੱਚ ਹੋਵੇਗਾ, ਉਸ ਖ਼ਿਲਾਫ਼ ਕਾਂਗਰਸ ਸਰਕਾਰ ਵਲੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦਵਿੰਦਰ ਸਿੰਘ ਘੁਬਾਇਆ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਕੋਈ ਵੀ ਇੰਡਸਟ੍ਰੀਅਲ ਏਰੀਆ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸੂਬਾ ਸਰਕਾਰ ਕੋਲੋਂ ਇਸ ਸ਼ਰਾਬ ਫੈਕਟਰੀ ਨੂੰ ਕਿਸੇ ਇੰਡਸਟਰੀਅਲ ਏਰੀਆ ਵਾਲੇ ਜ਼ਿਲ੍ਹੇ 'ਚ ਟ੍ਰਾਂਸਫਰ ਕੀਤੇ ਜਾਣ ਦੀ ਅਪੀਲ ਕਰਨਗੇ। ਹਾਲਾਂਕਿ ਵਿਧਾਨ ਸਭਾ ਵਿੱਚ ਇਹ ਮਾਮਲਾ ਉੱਠਣ ਤੋਂ ਬਾਅਦ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸ਼ਰਾਬ ਦੀ ਫੈਕਟਰੀ ਲਗਾਉਣ ਵਾਲੀ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸੱਚਖੰਡ ਸ੍ਰੀ ਦਰਬਾਰ ਸਾਹਿਬ ਪੁਜੇ ਵਿਜੇ ਸਾਂਪਲਾ ਦਾ ਨੌਜਵਾਨਾਂ ਨੇ ਕੀਤਾ ਵਿਰੋਧ

ABOUT THE AUTHOR

...view details